ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾ ਵੇ ਸਪਾਹੀਆ ਵੇ ਜ਼ਾਲਮਾਂ।

ਬਾਬਲ ਘੋੜਾ ਪੀੜਿਆ
ਮਗਰੇ ਵੀਰਨ ਵੀ ਆ
ਬਾਬਲ ਉਤਰਿਆ ਚੌਂਤਰੇ
ਵੀਰਨ ਇਮਲੀ ਦੀ ਛਾਂ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਆਹ ਲੈ ਮੁਰਲਾ ਮੁਗਲ ਦਿਆ ਬੇਟਿਆ
ਘੋੜਾ ਡੇਢ ਹਜ਼ਾਰ
ਹੱਥ ਬੰਨ੍ਹ ਕਰਦਾ ਬੇਨਤੀ
ਧੀ ਨੂੰ ਲਵਾਂਗਾ ਛਡਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਨਾ ਲਵਾਂ ਤੇਰਾ ਘੋੜਾ
ਨਾ ਮੰਨਾਂ ਤੇਰੀ ਬੇਨਤੀ
ਸੁੰਦਰ ਸੋਹਣੀ ਸਾਥੋਂ ਛੋਡੀ ਨਾ ਜਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਆਹ ਲੈ ਮੁਗਲਾ ਮੁਗਲ ਦਿਆ ਬੇਟਿਆ
ਬੋਰੀ ਡੇਢ ਹਜ਼ਾਰ
ਹੱਥ ਬੰਨ੍ਹ ਕਰਦਾਂ ਬੇਨਤੀ
ਭੈਣ ਨੂੰ ਲਵਾਂਗਾ ਛੁਡਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਨਾ ਲਵਾਂ ਤੇਰੀਆ ਬੋਰੀਆਂ
ਨਾ ਮੰਨਾ ਤੇਰੀ ਬੇਨਤੀ
ਸੁੰਦਰ ਸੋਹਣੀ ਸਾਥੋਂ ਛੋਡੀ ਨਾ ਜਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਆਹ ਲੈ ਮੁਗਲਾ ਮੁਗਲ ਦਿਆ ਬੇਟਿਆ
ਹੀਰੇ ਚਾਰ ਹਜ਼ਾਰ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 104