ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਾਹੀਂ ਮਾਰ ਮਾਰ ਰੋਂਦੇ ਹਨ। ਸੁੰਦਰੀ ਡੋਲਦੀ ਨਹੀਂ।

ਉਹ ਮੁਗਲ ਨੂੰ ਨਦੀ ਤੋਂ ਪਾਣੀ ਭਰਕੇ ਲਿਆਉਣ ਵਾਸਤੇ ਘੱਲ ਦਿੰਦੀ ਹੈ ਤੇ ਆਪ ਮਗਰੋਂ ਚਿਖਾ ਨੂੰ ਅੱਗ ਲਵਾ ਲੈਂਦੀ ਹੈ ਤੇ ਢੋਲੀ ਨੂੰ ਆਖਦੀ ਹੈ ਕਿ ਉਹ ਢੋਲ ਵਜਾ ਕੇ ਸਾਰੀ ਲੁਕਾਈ ਨੂੰ ਦੱਸ ਦੇਵੇ ਕਿ ਮੁਗਲ ਦੀ ਚੁਰਾਈ ਹੋਈ ਨਾਰ ਸਤਿ ਨੂੰ ਬਚਾਉਣ ਲਈ ਚਿਖਾ ਵਿੱਚ ਜਲ ਗਈ ਹੈ: -

ਮੁਗਲਾਂ ਨੇ ਘੋੜਾ ਪੀੜਿਆ
ਸੁੰਦਰੀ ਪਾਣੀ ਨੂੰ ਜਾਵੇ
ਜਾ ਵੇ ਸਪਾਹੀਆ ਵੇ ਜ਼ੁਲਮਾਂ।

ਸੱਸ ਜੁ ਪੇਕੇ ਉਠਗੀ
ਸਹੁਰਾ ਗਿਆ ਸੀ ਗਰਾਏਂ
ਨਣਦ ਖੇਡਣ ਉਠ ਗਈ
ਵੇ ਮੁਗਲਾਂ ਲਈ ਸੀ ਚੁਰਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਕੋਠੇ ਚੜ੍ਹਕੇ ਦੇਖਦੀ ਇਕ ਰਾਹੀ ਵੀ ਜਾਵੇ
ਰਾਹ ਜਾਂਦਿਆ ਰਾਹੀ ਮੁਸਾਫਰਾ
ਇਕ ਸੁਨੇਹੜਾ ਲੈ ਜਾ
ਬਾਪ ਮੇਰੇ ਨੂੰ ਆਖਣਾ
ਧੀ ਮੁਗਲਾਂ ਲਈ ਵੇ ਚੁਰਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਰਾਹ ਜਾਂਦਿਆ ਰਾਹੀ ਮੁਸਾਫਰਾ
ਇਕ ਸੁਨੇਹੜਾ ਲੈ ਜਾ
ਵੀਰ ਮੇਰੇ ਨੂੰ ਆਖਣਾ
ਭੈਣ ਮੁਗਲਾਂ ਲਈ ਵੇ ਚੁਰਾ
ਜਾ ਵੇ ਸਪਾਹੀਆ ਵੇ ਜ਼ਾਲਮਾਂ।

ਰਾਹ ਜਾਂਦਿਆ ਰਾਹੀ ਮੁਸਾਫਰਾ
ਇਕ ਸੁਨੇਹੜਾ ਲੈ ਜਾ
ਪਤੀ ਮੇਰੇ ਨੂੰ ਆਖਣਾ
ਗੋਰੀ ਮੁਗਲਾਂ ਲਈ ਵੇ ਚੁਰਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 103