ਪੰਨਾ:ਲਾਲਾਂ ਦੀਆਂ ਲੜੀਆਂ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਉਂ ਜ਼ੁਲਮ ਨੂੰ ਆਪਾਂ ਮਿਟਾਵਣਾ ਈ!



ਕਲਮ ਮੇਰੀਏ ਅਦਬ ਦੇ ਨਾਲ ਨਿਉਂ ਨਿਉਂ,
ਅੱਖਰ ਅੱਖਰ ਤੇ ਸੀਸ ਝੁਕਾਵਣਾ ਈ!
ਭਾਗਾਂ ਵਾਲੀਏ, ਗੋਰੀਏ, ਕਾਲੀਏ, ਨੀ
ਅੱਜ ਤੂੰ ਉਹਦੇ ਦਰਬਾਰ ਵਿਚ ਜਾਵਣਾ ਈ!
ਇਨ੍ਹੇਂ ਸਭ ਕੋਲੋਂ ਪਹਿਲੇ ਪੰਥ ਅੰਦਰ,
ਸਿਰ ਤੇ ਤੇ ਜ ਸ਼ਹੀਦੀ ਰਖਾਵਣਾ ਈ!
ਹਾਲ ਓਹਦੀ ਸ਼ਹੀਦੀ ਦਾ ਜਦੋਂ ਸੁਣਿਆ,
ਤੈਨੂੰ ਰੋਂਦਿਆਂ ਸਬਰ ਨਾਂ ਆਵਣਾ ਈ!
ਨਾਲ ਦਰਦ ਦੇ ਕਰਦ ਦੇ ਵਿਚ ਤੂੰ ਭੀ
ਰਗੜ ਰਗੜਕੇ ਸੀਸ ਵਢਾਵਣਾ ਈ!
ਨਾਲ ਜ਼ੁਲਮ ਦੇ ਗੁਰੂ ਨੂੰ ਸ਼ੁਰੂ ਕੀਤਾ,
'ਚੰਦੂ' ਚੰਦਰੇ ਜਦੋਂ ਸਤਾਵਣਾ ਈ .
ਉਹਦੀ ‘ਦੇਗ' ਦਾ ਹਾਲ ਨਾਂ ਸੁਣੀ ਮੈਥੋਂ;
ਕਾਹਨੂੰ ਫੁੱਲਾਂ ਦਾ ਅਰਕ ਕਢਾਵਣਾ ਈ!
ਤੱਤੀ ਭੱਠੀ ਦੀ ਰੇਤ ਦਾ ਜ਼ਿਕਰ ਐਸਾ,
ਜਿਵੇਂ ਨਰਕ ਅੰਦਰ ਲਾਂਬੂ ਲਾਵਣਾ ਈ!

੨੪.

Sri Satguru Jagjit Singh J eLibrary Namdhari Bibrary@gmail.com