ਪੰਨਾ:ਲਾਲਾਂ ਦੀਆਂ ਲੜੀਆਂ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੰਜ਼ਲ ਇਸ਼ਕ ਦੀ ਹੁੰਦੀ ਏ ਕਠਨ ਡਾਢੀ;
ਕਰਕੇ 'ਸੀ' ਅਧਵਾਟੇ ਨਾਂ ਰਹਿ ਜਾਵੇ!
'ਸੱਸੀ ਪੁਛਿਆ ਰੇਤ ਦਿਆਂ ਜ਼ੱਰਿਆਂ ਨੂੰ,
ਦੱਸੋਂ ਫੁੱਲ ਇਹ ਕੇਹੜ ਪਰਵਾਰ ਦਾ ਏ?
‘ਇਬਰਾਹੀਮ’ ਵਾਂਗੂੰ ਚੜਕੇ ਚਿਖਾ ਉਤੇ,
ਮਜ਼ਾ ਲੁੱਟਦਾ ਪਿਆ ਗੁਲਜ਼ਾਰ ਦਾ ਏ?
ਰਿੱਧੀ ਸਿੱਧੀ ਗੁਰਿਆਈ ਦੇ ਬਲ ਹੁੰਦੇ,
ਪਿਆ ਦੁੱਖ ਤੇ ਦੁੱਖ ਸਹਾਰਦਾ ਏ?
ਲੱਖਾਂ ‘ਪੁੰਨੂੰ’ਜੇ ਏਸ ਤੋਂ ਕਰਾਂ ਸੱਦਕੇ,
ਤਾਂ ਭੀ ਮੁੱਲ ਨਾਂ ਇਹਦੇ ਦੀਦਾਰ ਏ
ਜ਼ੱਰੋ ਨਿਕਲਕੇ ਅੱਖੀਓਂ ਹਾਲ ਸਾਰਾ,
ਸ਼ਾਂਤਮਈ ਅਵਤਾਰ ਦਾ ਕਹਿਣ ਲੱਗੇ!
ਏਧਰ ਸੱਸੀ ਵਿਚਾਰੀ ਦੇ ਨੇਤਰਾਂ ਚੋਂ,
ਵਾਂਗ ਰਾਵੀ ਦੇ ਅੱਥਰੂ ਵਹਿਣ ਲੱਗੇ!
ਸੇਵਾਦਾਰ ਭੀ ਜਿੰਨ੍ਹਾਂ ਦੇ ਜੱਗ ਅੰਦਰ,
ਰੁਤਬੇ ਖਾਸ ਲੁਕਮਾਨ ਦੇ ਪਾਂਵਦੇ ਨੇ!
ਮਾਰ ਟੋਕਰੀ ਗਾਰ ਦੀ ਰੋਗੀਆਂ ਤੇ,
ਕੁੰਦਨ ਵਰਗੀਆਂ ਦੋਹਾਂ ਬਨਾਂਵਦੇ ਨੇ!
ਤਰਨ ਤਾਰਨ ਹੈ ਸਾਫ ਗਵਾਹ ਨਾਲੇ;
ਕੋੜ੍ਹੇ ਪਿੰਗਲੇ ਭੀ ਗੀਤ ਗਾਂਵਦੇ ਨੇ!
ਰੋਂਦੇ ਆਂਵਦੇ ਡੋਲੀਆਂ ਵਿੱਚ ਪੈਕੇ,
ਘਰੀਂ ਹੱਸਦੇ ਖੇਡਦੇ ਜਾਂਵਦੇ ਨੇ!
ਸ਼ਬਦਾਂ ਬਾਣੀਆਂ ਦੀ ਬੁੱਧੀ ਬੀੜ ਪਿਆਰੀ,
ਜਿਨ੍ਹਾਂ ਗੁਰੂ ਗਰੰਥ ਕਿਤਾਬ ਅੰਦਰ!
ਪੰਚਮ ਗੁਰੂ ਮਹਾਰਾਜ ਇਹ‘ਸ਼ਰਫ਼’,ਜਿਨ੍ਹਾਂ,
ਸੋਮੇ ਅੰਮ੍ਰਿਤ ਲਗਾਏ ਪੰਜਾਬ ਅੰਦਰ!

੨੩.

Sri Satguru Jagjit Singh J eLibrary Namdhari Bibrary@gmail.com