ਇਹ ਉਹ ਵਲੀ ਨੇ ਜਿਨ੍ਹਾਂ ਦੇ ਦਰਸ਼ਨ ਨੂੰ,
‘ਮੀਆਂ ਮੀਰ' ਜਹੇ ਪੀਰ ਭੀ ਆਂਵਦੇ ਸਨ!
ਇਹ ਉਹਸ਼ਹਿਨਸ਼ਾਹ ਜਿਨ੍ਹਾਂ ਦੇ ਚਰਨ'ਅੰਦਰ,
'ਅਕਬਰ' ਜਹੇ ਭੀ ਸੀਸ ਝੁਕਾਂਵਦੇ ਸਨ!
ਜਿਵੇਂ ਜਿਵੇਂ 'ਨਮਰੂਦ' ਦੀ ਚਿਖਾ ਵਾਂਗੂੰ,
ਭਾਂਬੜ ਲੋਹ ਥੱਲੇ ਲਲਦਾ ਅੱਗ ਦਾ ਏ!
ਕੜ੍ਹਕੇ ਪੱਤ ਵਾਂਗੂੰ ਤਿਉਂ ਤਿਉਂ ਆਖਨੇ,
ਭਾਣਾ ਮਿੱਠਾ ਪਿਆਰੇ ਦਾ ਲੱਗਦਾ ਏ!
ਜਿਉਂ ਜਿਉਂ ਦੇਹ ਪਵਿਤ੍ਰ ਦਾ ਲਹੂ ਸੜਦਾ,
ਤਿਉਂ ਤਿਉਂ ਆਤਮਾ ਦਾ ਦੀਵਾ ਜੱਗਦਾ ਏ!
ਕੋਮਲ ਦੇਹ ਤੋ ਹੁੰਦੇ ਨੇ ਜ਼ੁਲਮ ਲੱਖਾਂ,
ਹੰਝੂ ਇੱਕ ਨਾਂ ਅੱਖੀਓਂ ਵੱਗਦਾ ਏ!
ਪਰਲੋ ਤੀਕ ਅਧੀਨ ਹੈ ਪੰਥ ਸਾਰਾ,
ਪੰਚਮ ਗੁਰੂ ਦੀਆਂ ਮੋਹਰਬਾਨੀਆਂ ਦਾ!
ਦੁੱਖ ਝੱਲਕੇ ਆਪਣੀ ਜਾਨ ਉੱਤੇ,
ਰਾਹ ਦੱਸ ਗਏ ਜੋੜ੍ਹੇ ਕੁਰਬਾਨੀਆਂ ਦਾ!
‘ਮੀਆਂ ਮੀਰ’ਜੀ ਆਖਦੇ ‘ਗੁਰੂ ਸਾਹਿਬ,
ਡਿੱਠੇ ਜਾਓ ਨਾਂ ਅਤਿਆਚਾਰ ਅੰਦਰ!
‘ਕਰੋ ਹੁਕਮ ਤੇ ਹੋਣ ਬਰਬਾਦ ਜ਼ਾਲਮ;
ਲੱਗੇ ਅੱਗ ਬਰਬਾਦ ਸਰਕਾਰ ਅੰਦਰ!
ਆਸ਼ਕ ਸਾਦਕ ਇਹ ਕਹਿੰਦੇ ਨੇ ‘ਪੀਰ ਪਿਆਰੇ;
ਸਦਾ ਰਹਿਣਾ ਨਹੀਂ ਏਸ ਸੰਸਾਰ ਅੰਦਰ!
‘ਲੈਕੇ ਸੀਸ ਭੀ ਹੋਵੇ ਜੋ ਯਾਰ ਰਾਸ਼ੀ,
ਤਾਂ ਭੀ ਖੱਟੀਏ ਏਸ ਵਪਾਰ ਅੰਦਰ!
ਆਸ਼ਕ ਆਹ ਭੀ ਮੂੰਹੋਂ ਉਭਾਸਰੇ ਨਾਂ,
ਹੋ ਕੇ ਰਾਜ਼ੀ ਰਜ਼ਾ ਤੇ ਬਹਿ ਜਾਵੇ!
੨੨.
Sri Satguru Jagjit Singh J eLibrary Namdhari Bibrary@gmail.com