ਪੰਨਾ:ਲਾਲਾਂ ਦੀਆਂ ਲੜੀਆਂ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮ ਗੁਰੂ ਮਹਾਰਾਜ!


ਲੱਖਾਂ ਪੁੰਨੂ ਜੇ ਏਸਤੋਂ ਕਰਾਂ ਸਦਕੇ,
ਤਾਂ ਭੀ ਮੁੱਲ ਨਾਂ ਏਹਦੇ ਦੀਦਾਰ ਦਾ ਏ!
ਘੋੜਾ ਅਕਲ ਦਾ ਪੀੜ ਦਿਮਾਗ਼ ਮੇਰਾ,
ਤੁਰਿਆ ਜਦੋਂ ਮਜ਼ਮੂਨ ਦੀ ਭਾਲ ਅੰਦਰ?
ਡਿੱਠੇ ਜੇਠ ਮਹੀਨੇ ਦੇ ਭੱਠ ਲੈਂਦੇ,
ਝਾਕੀ ਥਲਾਂ ਦੀ ਫਿਰੀ ਖਿਆਲ ਅੰਦਰ!
ਬਾਹਾਂ ਲੰਮੀਆਂ ਕੱਢਕੇ ਵੈਣ ਪਾਉਂਦੀ,
ਡਿੱਠੀ ਇੱਕ ਮੁਟਿਆਰ ਇਸ ਹਾਲ ਅੰਦਰ!
ਮੱਛੀ ਵਾਂਗ ਬਰੇਤੇ ਤੇ ਪਈ ਤੜਫ਼ੇ,
ਫਸੀ ਹੋਈ ਸੀ ਕਿਰਨਾਂ ਦੇ ਜਾਲ ਅੰਦਰ!
ਹੈ ਏ ਸੱਜਰੀ ਸੱਜਰੀ ਕੋਈ ਲਾੜੀ,
ਗਾਨਾਂ ਮਹਿੰਦੀ ਪਏ ਸਗਨਾਂ ਦੇ ਦੱਸਦੇ ਸਨ!
ਜਿਉਂ ਜਿਉਂ ਹਾੜੇ ਉਹ ਦੁੱਖਾਂ ਦੇ ਘੱਤਦੀ ਸੀ,
ਤਿਉਂ ਤਿਉਂ ਜ਼ੱਰੇ ਪਏ ਰੇਤ ਦੇ ਹੱਸਦੇ ਸਨ!
ਬੁੱਲਾ ਲੋ ਦਾ ਚੱਲਿਆ ਇੱਕ ਐਸਾ,
ਕਿਣਕੇ ਰੇਤ ਦੇ ਉੱਡ ਉਡ ਆਉਣ ਲੱਗੇ!
ਸੁਰਮੇ ਵਾਲੀਆਂ ਅੱਖੀਆਂ ਵਿਚ ਪੈਕੇ,
ਉਹਦੇ ਭਾ ਹਨੇਰ ਕੁਝ ਪਾਉਣ ਲੱਗੇ!
ਸੜੀ ਬਾਲੜੀ ਬੋੱਲੀ ਉਹ ਦੱਝਨ ਹੋਕੇ,
ਕਹਾਨੂੰ ਤੱਤੀ ਨੂੰ ਤੱਤਿਓ ਤਉਣ ਲੱਗੇ?

੨੦.

Sri Satguru Jagjit Singh J eLibrary Namdhari Bibrary@gmail.com