ਪੰਨਾ:ਲਾਲਾਂ ਦੀਆਂ ਲੜੀਆਂ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੈਨੂੰ ਸੁੱਤਿਆਂ ਕਿਤੇ ਜੋ ਧੁੱਪ ਆ ਗਈ,
ਸਿਰ ਤੇ ਆਣਕੇ ਸੱਪਾਂ ਨੇ ਛਾਂ ਕੀਤੀ!
ਸੱਤਨਾਮ ਦਾ ਸੂਰਜ ਚੜਾਕੇ ਤੇ,
ਸੁੰਦਰ ਮਾਲਾਂ ਦੀਆਂ ਕਿਰਨਾਂ ਪਾਉਣ ਵਾਲੇ!
ਦਾਣਾ ਤਿਲ ਦਾ ਸੰਗਤਾਂ ਸਾਰੀਆਂ ਨੂੰ,
ਅਕਲ ਬੁੱਧ ਦੇ ਨਾਲ ਵਰਤਾਉਣ ਵਾਲੇ!
ਬਰਛੇ ਮਾਰਕੋ ਸ਼ੋਰ ਜਮੀਨ ਉੱਤੋ,
ਮਿੱਠੇ ਜਲਾਂ ਦੇ ਸੋਮੇਂ ਵਗਾਉਣ ਵਾਲੇ!
ਸਚ ਖੰਡ ਦੋ ਵਾਸੀਆਂ! ਸੱਚ ਆਖਾਂ,
ਤੇਰੇ ਜੱਸ ਨਹੀਂ ਗਿਣਨ ਵਿਚ ਆਉਣ ਵਾਲੇ!
ਪੈ ਗਏ ਡੱਬ ਸਿਆਹੀ ਦੇ ਮੁੱਖੜੇ 'ਤੇ,
ਦਾਗ਼ਦਾਰ ਹੈ ਚੰਦ ਦਾ ਨੂਰ ਹੋਯਾ!
ਤੇਰੇ ਚਰਨਾਂ ਦੀ ਧੂੜ ਨਾ ਮਿਲੀ ਏਹਨੂੰ,
ਢੋਲਾ ਅੱਖ ਦਾ ਤਦੇ ਨਾਂ ਦੂਰ ਹੋਯਾ!
ਤੇਰੇ ਜਨਮ ਸੁਭਾਗ ਦੀ ਖ਼ੁਸ਼ੀ ਅੰਦਰ,
ਚੜ੍ਹੀਆਂ ਅੱਜ ਤ੍ਰਿਲੋਕ ਨੂੰ ਲਾਲੀਆਂ ਨੇ!
ਚਾਈਂ ਚਾਈਂ ਅਪੱਛਰਾਂ ਸੁਰਗ ਅੰਦਰ;
ਸੂਰਜ ਚੰਦ ਦੀਆਂ ਰਸੀਆਂ ਥਾਲੀਆਂ ਨੇ।
ਇੰਦ੍ਰਪੁਰੀ 'ਤੇ ਫੁੱਲ ਬਰਸਾ ਦਿਤੇ,
ਸੱਚ ਖੰਡ ਦੇ ਗੰਧਰਬਾਂ ਮਾਲੀਆਂ ਨੇ
ਏਸ ਜਗ `ਤੇ ਭੀ ਤੇਰੇ ਸੇਵਕਾਂ ਨੇ,
ਘਰੋ ਘਰੀ ਦਿਵਾਲੀਆਂ ਬਾਲੀਆਂ ਨੇ!
'ਸ਼ਰਫ਼ ਤੋੜਕੇ ਫੁੱਲ ਕਵੀਸ਼ਰੀ ਦੇ,
ਸੇਹਰ ਮੇਹਨਤਾਂ ਨਾਲ ਬਣਾਇਆ ਮੈ!
ਬਾਬਾ! ਮੇਰੀ ਭੀ ਨਜ਼ਰ ਮਨਜ਼ੂਰ ਕਰਨੀ,
ਬੜੀ ਸ਼ਰਧਾ ਦੇ ਨਾਲ ਹਾਂ ਆਇਆ ਮੈਂ!

੧੯.

Sri Satguru Jagjit Singh J eLibrary Namdhari Bibrary@gmail.com