ਪੰਨਾ:ਲਾਲਾਂ ਦੀਆਂ ਲੜੀਆਂ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਜੇ ‘ਦਾਰਾ 'ਸਕੰਦਰ' ਦੇ ਪਾ ਲੀਤੇ,
ਤੇਰੇ ਨੌਕਰਾਂ ਅਦਨਾਂ ਦੇ ਨੌਕਰਾਂ ਨੇ!
ਪਰੀਆਂ ਮੋਰਛਲ ਜਿਨ੍ਹਾਂ ਨੂੰ ਕਰਨ ਆਕੇ,
ਤੇਰੇ ਬੂਹੇ 'ਤੇ 'ਫੇਰਦੇ ਬਹੁਕਰਾਂ ਨੇ!

ਕਰਦੇ ਮਾਣ 'ਜਮਸ਼ੇਦ' ਨੂੰ ਠੀਕਰੀ ਦਾ,
ਗਲਾਂ ਕੀਤੀਆਂ ਬਹੁਤ ਬੇਓਟੀਆਂ ਸਨ!
ਅੰਤਰਯਾਮੀਆ! ਤੂੰ ਸ਼ੀਸ਼ੇ ਦਿਲ ਵਿਚੋਂ,
ਤਾਰਾਂ ਵੇਖ ਲਈਆ ਖਰੀਆਂ ਖੋਟੀਆਂ ਸਨ!
ਭਰੀ ਹੱਕ ਦੀ ਵੇਖਕੇ ਨਿਗਾਹ ਤੇਰੀ,
ਲਹੂ ਦੁੱਧ ਵਗਾਉਂਦੀਆਂ ਰੋਟੀਆਂ ਸਨ!
ਪੰਜੇ ਨਾਲ ਪਹਾੜਾਂ ਨੂੰ ਡੱਕ ਦੇਣਾ,
ਇਹ ਗੱਲਾਂ ਤੇ ਛੋਟੀਆਂ ਛੋਟੀਆਂ ਸਨ।
ਦੀਨਾਂ ਬੰਧੂ ਜੀ! ਖਿਜ਼ਰ ਖ੍ਵਾਜ ਬਣਕੇ,
ਤੁਸੀਂ ਭੁੱਲਿਆਂ ਨੂੰ ਰਾਹੇ ਪਾਉਣ ਆਏ!
ਚੱਪੇ ਮਾਰਕੇ ਇਕ ਓਅੰਕਾਰ ਵਾਲੇ,
ਰੁੜ੍ਹਦੇ ਬੇੜਿਆਂ ਨੂੰ ਬੰਨੇ ਲਾਉਣ ਆਏ।
ਓਹ ਕੀ ਸੁਰਗ ਨੂੰ ਜਾਣਦੇ ਭਲਾ, ਜਿੰਨ੍ਹਾਂ,
ਸੱਚ ਖੰਡਦੀਆਂ ਵਾਟਾਂ ਤਕੀਆਂ ਸਨ?
ਕੌੜੇ ਰੇਠਿਆਂ ਨੂੰ ਮਿੱਠੇ ਕਰ ਦੇਣਾ,
ਇਹ ਕਰਾਮਾਤਾਂ ਤੇਰੀਆਂ ਪੱਕੀਆਂ ਸਨ!
ਪਰਦੇ ਜ਼ੁਲਮ ਦੇ ਪਾ ਕੇ ਮੁੱਖੜੇ 'ਤੇ,
ਅੱਖਾਂ ਲੋਦੀ ਸਕੰਦਰ ਨੇ ਢੱਕੀਆਂ ਸਨ!
ਤੇਰੇ ਸ਼ਬਦ ਅਨੋਖ ਤੋਂ ਜਾਂ ਸਦਕੇ,
ਫਿਰ ਫਿਰ ਸਾਹ ਨਾਂ ਲੈਂਦੀਆਂ ਚੱਕੀਆਂ ਸਨ!
ਸ਼ਿਵਜੀ ਆਪ ਲਪੇਟਕੇ ਲਿਟਾਂ ਅੰਦਰ
ਹੱਥੀਂ ਆਪਣੀਂ ਨਾਗ ਦੀ ਥਾਂ ਕੀਤੀ!

੧੮.

Sri Satguru Jagjit Singh J eLibrary Namdhari Bibrary@gmail.com