ਐਸਾ ਕਰਨੀਆਂ ਦਾ ਚੰਦ ਚਾੜ੍ਹ ਦਿਤਾ,
ਕੌਡੇ ਜਿਹਾਂ ਦੇ ਨਾਉਂ ਮਸ਼ਹੂਰ ਕੀਤੇ!
ਬਾਲਿਪਨ ਅੰਦਰ ਕੀਤੇ ਖਰੇ ਸੋਦੇ,
ਤਾਂਘ ਤੋੜਕੇ ਕੁੜੀਆਂ ਖੱਟੀਆਂ ਦੀ।
ਫੱਟੇ ਹੋਏ ਸਨ ਕਾਲਜੇ ਪੱਥਰਾਂ ਦੇ,
ਪੱਟੀ ਬੰਨ੍ਹ ਦਿਤੀ ਉਥੇ ਪੱਟੀਆਂ ਦੀ।
ਤੇਰੀ ਪਰਉਪਕਾਰੀ ਦੀ ਸਿਫਤ ਕਰਨੀ,
ਹੈ ਇਹ ਤੋੜਨਾ ਅੰਬਰੋਂ ਤਾਰਿਆਂ ਨੂੰ!
ਸੱਤਾਂ ਪੀੜ੍ਹੀਆਂ ਦੀ ਸ਼ਾਹੀ ਬਖਸ਼ ਦੇਣੀ,
ਬਾਬਰ ਜੇਹੇ ਨਸੀਬਾਂ ਦੇ ਹਾਰਿਆਂ ਨੂੰ!
ਤੇਰੇ ਮਿਠੜੇ ਬੋਲ ਪਰੇਮ ਵਾਲੇ,
ਮਿਠਾ ਕਰ ਦੇਵਨ ਖੂਹਾਂ ਖਾਰਿਆਂ ਨੂੰ!
ਮੋਦੀਖਾਨਿਆਂ ਨੂੰ ਵਾਧੇ ਪਾ ਦੇਣੇ,
ਲੰਗਰ ਵੰਡਕੇ ਭੁਖਿਆਂ ਸਾਰਿਆਂ ਨੂੰ!
ਮੈਂ ਕੁਰਬਾਨ ਜਾਂ ਨੈਣਾਂ ਰਸੀਲਿਆਂ ਤੋਂ,
ਐਸੀ ਮਦ ਦੇ ਨਾਲ ਸਨ ਭਰੇ ਹੋਏ!
ਜਿੱਧਰ ਵਗ ਗਈ ਸੁੰਦਰ ਨਿਗਾਹ ਤੇਰੀ,
ਲੱਖਾਂ ਉਜੜੇ ਖੋਤ ਸਨ ਹਰੇ ਹੋਏ!
ਸੂਰਜਬੰਸੀ ਏ ਜੱਗ ਤੇ ਹੋਈ ਜ਼ਾਹਿਰ,
ਰਿੱਧੀ ਸਿੱਧੀ ਦੀ ਨਵੀਂ ਤਾਸੀਰ ਤੇਰੀ!
ਕਿਸਾ ਵਲੀ ਕੰਧਾਰੀ' ਦਾ ਯਾਦ ਆਵੇ,
ਸ਼ਾਨ ਦੱਸਦੇ ਨੇ ਪਰਬਤ-ਨੀਰ ਤੇਰੀ!
ਹਿੰਦੂ ਮੁਸਲਿਮ ਦੇ ਸਾਂਝਿਆਂ ਰਾਂਝਿਆ ਵੇ,
ਸੰਗਤ ਬਾਵਰੀ ਹੋਈ ਏ ਹੀਰ ਤੇਰੀ!
ਰੱਖੋ ਰੁਤਬਾ ਹਮਾ ਦਾ ਛਾਂ ਉਹਦੀ,
ਜੇਹੜੀ ਕੰਧ ਤੇ ਹੋਵੇ ਤਸਵੀਰ ਤੇਰੀ!
੧੭.
Sri Satguru Jagjit Singh Ji eLibrary NamdhariElibrary@gmail.com