ਪੰਨਾ:ਲਾਲਾਂ ਦੀਆਂ ਲੜੀਆਂ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ਓ ਸਤਿਗੁਰ ਪ੍ਰਸਾਦਿ ॥

ਪਹਿਲੀ ਲੜੀ

ਸਤਿਗੁਰਾਂ ਦੀ ਸ਼ਾਨ ਵਿਚ
ਮੌਸਮ ਖੁਸ਼ੀ ਦਾ ਆ ਗਿਆ ਜਗਤ ਅੰਦਰ!
ਮੌਸਮ ਖੁਸ਼ੀ ਦਾ ਆ ਗਿਆ ਜਗਤ ਅੰਦਰ,
ਸਣੇ ਪੱਤਰਾਂ ਰੁੱਖ ਰੁੱਖ ਨਿਹਾਲ ਹੋਏ |
ਕੁਤਕੁਤਾਰੀਆਂ ਕਢੀਆਂ ਪੌਣ ਆ ਕੇ,
ਮੂੰਹ ਕਲੀਆਂ ਦੇ ਹੱਸ ਹੱਸ ਲਾਲ ਹੋਏ !
ਕੀਤੀ ਸੋਟ ਐਸੋ ਸੁੱਚੇ ਮੋਤੀਆਂ ਦੀ,
ਖਾਲੀ ਅੰਬਰਾਂ ਦੇ ਸੱਤੇ ਥਾਲ ਹੋਏ |
ਜੀਭਾਂ ਕਢਕੇ ਫੁੱਲ ਪੈ ਸਹਿਕਦੇ ਸਨ,
ਭਰ ਭਰ ਝੋਲੀਆਂ ਨੂੰ ਮਾਲਾ ਮਾਲ ਹੋਏ !

ਗਾਵਨ ਗੀਤ ਇਹ ਬੁਲਬੁਲਾਂ ਮਸਤ ਹੋਈਆਂ !

ਸੁਣਕੇ ਫੁਲਾਂ ਨੂੰ ਬੜਾ ਅਨੰਦ ਆਯਾ !

ਇਕ ਓਅੰਕਾਰ ਦੀਆਂ ਰਿਸ਼ਮਾਂ ਪੌਣ ਵਾਲਾ,

ਕਾਲੂ ਚੰਦ ਦੇ ਘਰੀਂ ਅਜ ਚੰਦ ਆਯਾ !
ਬੁੱਲੇ ਵਹਿਦਤੀ ਛੱਛਕੇ ਹਿੰਦ ਅੰਦਰ,
ਬੱਦਲ ਦੂਈ ਵਾਲੇ ਸਾਰੇ ਦੂਰ ਕੀਤੇ !
ਜਲਵੇ ਇਕ ਓਅੰਕਾਰ ਦੋ ਸੁਟਕੇ ਤੇ,
ਸੀਨੇ ਪੱਥਰਾਂ ਦੇ ਨੂਰੋ ਨੂਰ ਕੀਤੇ !
ਜਿਹੜੇ ਨਾਮ ਵਲੋਂ ਹਿਰਦੇ ਸਖਣੇ ਸਨ,
ਹਰੀ ਨਾਮ ਦੇ ਨਾਲ ਭਰਪੂਰ ਕੀਤੇ !

੧੬.

Sri Satguru Jagjit Singh Ji eLibrary NamdhariElibrary@gmail.com