ਪੰਨਾ:ਲਾਲਾਂ ਦੀਆਂ ਲੜੀਆਂ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਭਾਵੇਂ ਪੰਜਾਬੀ ਨੂੰ ਮੁਰਦਾ ਬੋਲੀ ਨਾਲ ਮਿਥਿਆ ਹੋਇਆ ਹੈ, ਪਰ ਅਸਲਵਿਚ ਮਾਤ੍ਰੀ ਭਾਸ਼ਾ ਇਹੋ ਹੈ। ਹਸਣਾ ਗਾਉਣਾ ਰਜ਼ਮਣਾ ਬੋਲਣਾ ਤਾਂ ਇਕ ਪਾਸੇ ਰਿਹਾ ਸਿਆਪਿਆਂ ਵਿਚ ਵੈਣ ਭੀ ਇਸ ਬੋਲੀ ਵਿਚ ਪੈ ਰਹੇ ਹਨ। ਪੰਜਾਬੀ ਦੇ ਵਿਰੋਧੀਆਂ ਲਈ ਇਕ ਚਾਬਕ ਹੈ।

ਸਫ਼ਾ ੧੧੪-‘ਆਪੋ ਵਿਚ ਖਹਿ ਖਹਿ ਵਾਂਸਾਂ ਵਾਂਗ ਕਿਧਰੇ ਏਸ ਝੱਲ ਨੂੰ ਅੱਗ ਨਾ ਲੱਗ ਜਾਵੇ ਇਥੇ ਝੱਲ (ਪਾਗਲਪੁਣੇ) ਅਤ (ਬੇਲੇ) ਨੂੰ ਫੁੱਟ ਦੇ ਭੈੜ ਪਰਿਣਾਮ ਤੋਂ, ਕਿਸ ਸਫਾਈ ਨਾਲ ਵਾਂਸਾ ਦੀ ਅੱਗ ਦਾ ਨਜ਼ਾਰਾ ਦਿਖਾ ਕੇ ਏਕਤਾ ਵੱਲ ਪ੍ਰੇਰਿਆ ਹੈ

ਸਫਾ ੧੫੨-ਡਿਸਕ ਡੁਸਕ ਕੋ ਕਿਸੇ ਨੇ ਆਖਣਾ ਇਹ, ਧੋਖਾ ਹੋਰਨਾਂ ਨੂੰ ਵਿਓ ਛੱਲਿਆਂ ਦਾ।ਸਾਨੂੰ ਆਪਣੇ ਨਾਲ ਹੀ ਲਈ ਚਲੋ, ਸਾਡਾ ਜੀ ਨਹੀਂ ਲਗਦਾ ਕੱਲਿਆਂ ਦਾ ਇਸ ਵਿਚ ਨਾਇਕਾ ਦੇ ਲਾਡ ਨੂ ਕਿਸ ਸਾਦਗੀ ਤੇ ਭੋਲੇਪਨ ਦੇ ਰੰਗ ਵਿਚ ਰੰਗਿਆ ਹੈ।

ਮੈਂ ਇਹ ਥੋੜੇ ਜਹੇ ਨਮੂਨੇ ਕਿਤੋਂ ਕਿਤੋਂ ਫੜੇ ਹਨ, ਅਸਲ ਵਿਚ ਇਸਤਰ੍ਹਾਂ ਦੇ ਮਾਸਟਰ ਪੀਸ ਸ਼ਰਫ਼' ਦੇ ਕਲਾਮ ਵਿਚ ਬੇਓੜਕੇ ਹਨ। ਪਾਠਕ ਜੇ ਇਸ ਸਾਰੀ ਸੰਚੀ ਨੂੰ ਧਿਆਨ ਨਾਲ ਪੜ੍ਹਨਗੇ ਤਾਂ ਸਚ ਮੁਚ ‘ਲਾਲਾਂ ਦੀਆਂ ਲੜੀਆਂ ਹੀ ਸਿੱਧ ਹੋਣਗੀਆਂ।

‘ਮੋਜੀ ਦੇ ਕਾਵਯ-ਰਸੀਏ ਮਾਲਕ ਸ੍ਰਦਾਰ ਐਸ.ਐਸ. ਚਰਨ ਸਿੰਘ ਜੀ ਬੜੀ ਵਧਾਈ ਦੇ ਭਾਗੀ ਹਨ, ਜਿਨ੍ਹਾਂ ਨੇ ਇਸ ਬੁਲਬੁਲ ਦੇ ਤੱਰਾਨਿਆਂ ਨੂੰ ਪੁਸਤਕ ਰੂਪੀ ਫ਼ੋਨੋਗ੍ਰਾਫ਼ ਵਿਚ ਭਰਕੇ ਘਰ ਘਰ ਪੁਚਾਉਣ ਦਾ ਉੱਦਮ ਕੀਤਾ ਹੈ, ਅਰ ‘ਸ਼ਰਫ਼ ਦੀ ਕਦਰਦਾਨੀ ਕਰਕੇ ਪੰਜਾਬੀ ਦੇ ਹੋਰ ਕਵੀਆਂ ਦਾ ਹੌਂਸਲਾ ਵਧਾਉਣ ਦਾ ਰਾਹ ਕਢ ਦਿਤਾ ਹੈ।ਮੌਜੀ ਦੇ ਗਾਹਕ ਭੀ ਬੜੇ ਨਸੀਬਾਂ ਵਾਲੇ ਹਨ, ਜਿਨ੍ਹਾਂ ਨੂੰ ਇਹ ‘ਲਾਲਾਂ-ਦੀਆਂ

੧੪.

Sri Satguru Jagjit Singh J eLibrary Namdhari Bibrary@gmail.com