ਸਫ਼ਾ ੧੭-‘ਸੱਸੀ ਪੁੱਛਿਆ ਰੇਤ ਦੇ ਜ਼ੱਰਿਆਂ ਨੂੰ, ਦੱਸੋ ਫੁੱਲ ਏਹ ਕਿਹੜੇ ਪਰਵਾਰ ਦਾ ਹੈ? ਇਬਰਾਹੀਮ ਵਾਂਗੂ ਚੜ੍ਹ ਕੇ ਚਿਖਾ ਉੱਤੋ, ਮਜ਼ਾ ਲੁੱਟਦਾ ਪਿਆਗੂ ਲਜ਼ਾਰ ਦਾ ਹੈ! ਇਬਰਾਹੀਮ ਲਈਅੱਗ ਦੀ ਚਿਖਾ ਗੁਲਜ਼ਾਰ ਹੋ ਗਈ ਸੀ, ਇਸਤਰਾਂ ਗੁਰੂ ਪੰਚਮ ਪਾਤਸ਼ਾਹ ਲਈ ਤਸੀਹੇ ਠੰਢ ਪਾ ਰਹੇ ਹਨ। ਫੁੱਲ ਅਤੇ ਗੁਲਜ਼ਾਰ ਦੀ ਚਮਕ ਭੀ ਦੇਖਣ ਵਾਲੀ ਹੈ।
ਸਫ਼ਾ ੩੫-ਕਈ ਨਾਂ ਜਿਨ੍ਹਾਂ ਦੇ ਅੱਥਰੂ ਪੂੰਝਦਾ ਸੀ, ਤੁਸੀਂ ਉਨ੍ਹਾਂ ਨੂੰ ਖਿੜ ਖਿੜ ਹਸੌਣ ਆਏ! ਸਭ ਕੁਝ ਆਪਣਾ ਉਜਾੜਕੇ ਤੇ, ਉੱਜੜ ਗਿਆਂ ਦੇ ਥੇਹ ਵਸੌਣ ਆਏ' ਕਲਗੀਧਰ ਦੇ ਉਪਕਾਰ ਦਾ ਬਾਕੀ ਕੈਸੇ ਸਾਦੇ ਤੇ ਦਿਲ ਖਿਚਵੇਂ ਲਫ਼ਜ਼ਾਂ ਵਿੱਚ ਦਿਖਾਈ ਹੈ।
ਸਫ਼ਾ ੫੬-ਯਾ ਤੂੰ ਬੁਲਬੁਲਾ ਫੁੱਲ ਦੀ ਉਮਰ ਯਾ ਤੂੰ ਅੱਥਰੂ ਬੁਲਬੁਲ ਦੇ ਪ੍ਯਾਰ ਦਾ ਹੈਂ? ਬੁਲਬੁਲੇ ਦੀ ਨਾਸਮੀ ਨਤਾਫੁੱਲਦੇ ਅਲਪ ਜੀਵਨ ਨਾਲੀ ਮੇਲੀ ਹੈ ਉੱਧਰ ਤਰੇਲ ਤੁਪਕੇ ਬੁਲਬੁਲ ਦੇ ਪ੍ਯਾਰ ਦਾ ਸਾਰ ਬਣਾਯਾ ਹੈ। ਇਹ ਸਾਰੀ ਨਜ਼ਮ ਹੀ ਗੂੜ੍ਹਿਆਂ ਇਸਤਆਰਿਆਂ ਨਾਲ ਭਰਪੂਰ ਹੈ! ਦੇਖੋ ਸਫ਼ਾ ਪਰ ਉਹੋ ਤੁਪਕਾ ਕਿਤੇ ਸ਼ਾਮ (ਕ੍ਰਿਸ਼ਨ) ਦੇ ਹਾਰ ਦਾ ਮੋਤੀ ਸੰਧਯਾ ਤੇ ਹਾਰ ਦਾ ਮੋਤੀ (ਤਾਰਾ) ਅਰ ਕਿਤੇ ਰਾਤ ਦੇ ਕੁਲਫ਼ੀ ਦੁਪੱਟੇ ਤੋਂ ਅਬਰਕ ਬਣ ਜਾਂਦਾ ਹੈ। ਹੇਠਾਂ ਜਾਕੇ ਇਹੋ ਤੁਪਕਾ ‘ਮੈਨੂੰ ਪਾਣੀ ਦੀ ਬੂੰਦ ਨਾਂ ਸਮਝ ਬੈਠੀ, ਮੈਂ ਤਾਂ ਸੁੱਤੇ ਸਮੁੰਦ ਦੇ ਤਰੇ ਹੋਏ ਨੇ' ਵਿੱਚ ਆਪਣੇ ਆਕਸ਼ ਪ੍ਰਿਥਵੀ ਦੇ ਨਿੱਤ ਦੇ ਆਵਾ ਗਵਨ ਨੂੰ ਕਿਸ ਬਰੀਕੀ ਨਾਲ ਸਮਝ ਰਿਹਾ ਹੈ। ਇਹੋ ਤੁਪਕਾ ਝਲਾਂ ਦਾ ਇੱਕ ਹਿੱਸਾ ਬਣਕੇ ਸੋਹਣੀ ਦਾ ਬੇੜਾ (ਘੜਾ) ਰੂਪ ਕੱਪੜਾ ਲਹਿਰਾਂ ਰੂਪੀ ਕੈਂਚੀਆਂ ਨਾਲ ਪੁਰਜਾ ਪੁਰਜ਼ਾ ਹੁੰਦਾ ਦੇਖਦਾ ਹੈ।
ਸਫ਼ਾ ੫੯-‘ਵਿਕਦਾ ਵੇਖਿਆ ਕਿਸੇ ਦੇ ਨਾਮ ਉੱਤੇ ਅੱਗੇ ਚਕ੍ਰਵਰਤੀਆਂ ਨੂੰ ਵਿਚ ਹਰਿਸ਼ਚੰਦ੍ਰ, ਦਾ ਧਰਮ
੧੨.
Sri Satguru Jagjit Singh J eLibrary Namdhari Bibrary@gmail.com