ਲਾਹੌਰ ਭਾਗਾਂ ਵਾਲਾ ਸ਼ਹਿਰ ਹੈ, ਜਿਸਦੀ ਗੋਦ ਵਿਚ ‘ਸ਼ਰਫ਼' ਵਰਗਾ ਲਾਇਕ ਪੰਜਾਬੀ ਸ਼ਾਇਰ ਜੰਮਿਆਂ ਪਲਿਆ ਹੈ। ਜਿਸ ਪੰਜਾਬੀ ਨੂੰ ਸਰਕਾਰੇ ਦਰਬਾਰੇ ਕਿਤੇ ਢੋਈ ਨਹੀਂ ਮਿਲਦੀ, ਅਰ ਜਿਸ ਦੇ ਆਪਣੇ ਢਿੱਡ ਦੋ ਜਣੇ ਭੀ ਇੰਸ ਨੂੰ ਇਲਮੀ ਜ਼ਬਾਨ ਮੰਨਣੋਂ ਕੰਨ ਕਤਰਾਉਂਦੇ ਹਨ, ਉਸ ਬੇਆਸਰੀ ਜ਼ਬਾਨ ਵਿਚ ਬੋਲਕੇ, ਪੜ੍ਹਿਆਂ ਦੇ ਪੜ੍ਹੋ ਬੁੱਤ ਬਣਾ ਕੋ ਖਲ੍ਹਾਰ ਛੱਡਣੇ, ਸ਼ਰਫ਼' ਦੀ ਜਾਂਦੂ ਬਿਆਨੀ ਦਾ ਜ਼ਿੰਦਾ ਸਬੂਤ ਹੈ। ਸ਼ਰਫ਼ ਦੇ ਮਾਨਯੋਗ ਉਸਤਾਦ ਬਾਬੂ ‘ਹਮਦਮ ਸਹਿਬ ਨੂੰ ਮੈਂ ਵਧਾਈ ਦਿੰਦਾ ਹਾਂ, ਜਿਨ੍ਹਾਂ ਦੇ ਸਾਹਮਣੇ ਗੋਡੇ ਟੋਕ ਕੋ ‘ਸ਼ਰਫ਼' ਨੇ ਇਹ ਨਾਮ ਪਾਇਆ ਹੈ।ਜਿਸ ‘ਸ਼ਰਫ਼' ਦਾ ਨੌ ਜਵਾਨੀ ਵਿੱਚ ਇਹ ਰੰਗ ਹੈ, ਅੱਗੇ ਵਧ ਕੇ ਆਸ ਹੈ ਕਿ ਉਹ ਕਦੀ ਨਾਂ ਅਸਤਣ ਵਾਲਾ ਤਾਰਾ ਬਣੇਗਾ।
'ਸ਼ਰਫ਼' ਦੇ ਕਲਾਮ ਵਿਚ ਗੁੱਝੀਆਂ ਉਡਾਰੀਆਂ ਹਨ ਜਿਨ੍ਹਾਂ ਨੇ 'ਨਸੀਮ' ਦੀ ਹਵਾ ਬੰਨ੍ਹ ਦਿਤੀ ਸੀ। ਮੁਹਾਵਰੇ ਬੜੇ ਸਾਦੇ ਹੁੰਦੇ ਹਨ, ਜਿਸਤਰ੍ਹਾਂ ਘਰਾਂ ਵਿਚ ਬੋਲੇ ਚਾਲੇ ਜਾਂਦੇ ਹਨ, ਪਰ ਅਕਸਰ ਮੁਹਾਵਰੇ ਦੋ ਅਰਥਾਂ ਵਾਲੇ ਹੁੰਦੇ ਹਨ। ਆਸ਼ਾ ਹੈ ਕਿ ਕਿਸੇ ਦਿਨ ਨੂੰ ਸਾਡਾ ‘ਸ਼ਰਫ਼' ਪੰਜਾਬੀ ਦਾ ਇਕਬਾਲ ਬਣੇਗਾ।
ਮੈਨੂੰ ਇਹ ਸੁਣਕੇ ਬੜਾ ਆਨੰਦ ਹੋਯਾ ਹੈ; ਕਿ ‘ਸ਼ਰਫ਼ ਦੀਆਂ ‘ਲਾਲਾਂ ਦੀਆਂ ਲੜੀਆਂ' ਨੂੰ ਪੰਜਾਬੀ ਦੇ ਸਾਹਿਯਾ ਚਾਰਯ ਸ੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਦੇ ਨਾਮ ਪਰ ਸਮਰਪਣ ਕੀਤਾ ਗਿਆ ਹੈ, ਅਰ ਮਾਨ ਜੀ ਨੇ ‘ਸ਼ਰਫ਼' ਦੀ ਸ੍ਰੀ ਇਸ ਭੇਟਾ ਨੂੰ ਸ੍ਰੀਕਾਰਤਾ ਦਾ ਸ਼ਰਫ਼ ਬਖਸ਼ ਦਿਤਾ ਹੈ। ਸਚ ਮੁਚ ਇਹ ਸ਼ਰਧਾ ਦਾ ਫੁੱਲ ਇਸੇ ਕਾਵ੍ਯ ਮੰਦਰ ਵਿੱਚ ਚੱੜ੍ਹਨ ਦਾ ਅਧਿਕਾਰੀ ਸੀ। ‘ਸ਼ਰਫ਼' ਦੀ ਰਚਨਾ ਵਿੱਚ ਉਹ ਕੁਝ ਹੈ,
ਜੋ ਹੋਰ ਕਿਤੇ ਬਹੁਤ ਘੱਟ ਨਜ਼ਰ ਆਉਂਦਾ ਹੈ। ਜਿਹੜੇ
10