ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਜਿਦਣ: ਜਿਸ ਦਿਨ
ਜਿਦਣ ਦਾ ਜੰਮਿਆ ਏ, ਬਹਾਰਾਂ ਲਾਹਿ ਪਈਆਨ।
(ਜਿਸ ਦਿਨ ਦਾ ਜੰਮਿਆ ਹੈ, ਬਹਾਰਾਂ ਆ ਗਈਆਂ ਨੇ)
ਜੈਕੁੰ/ਜਿਨੂੰਹ: ਜੀਹਨੂੰ
ਜੈਕੁੰ/ਜਿਨੂੰਹ ਡਿਤੇ ਹਾਨੀ, ਉਸੇ ਕੋਲੂ ਘਿਨ।
(ਜੀਹਨੂੰ ਦਿਤੇ ਸੀ ਉਸੇ ਕੋਲੋਂ ਲੈ)
ਜ਼ਿਬਾਹ: ਕੋਹਣਾ
ਦੁਸ਼ਮਣਾਂ ਫੋਜੀ ਤੂੰ ਬੇਦਰਦ ਹੋ ਜ਼ਿਬਾਹ ਕੀਤਾ।
(ਦੁਸ਼ਮਣਾ ਫੋਜੀ ਨੂੰ ਬੇਰਹਿਮ ਹੋ ਕੇ ਕੋਹਿਆ)
ਜਿੱਥ: ਜੀਭ
ਜਿੱਭ ਕੂੰ ਜੰਦਰਾ ਮਾਰ, ਫਸ ਵੈਸੇ।
(ਜੀਭ ਬੰਦ ਰੱਖ, ਫਸ ਜਾਏਂਗਾ)
ਜ਼ਿੰਮਾ/ਘੁੰਮਾ: ਜੁੰਮੇਵਾਰੀ
ਮੈਂਡਾ ਜ਼ਿੰਮਾ ਚੁੰਮਾ, ਤੈਂਡਾ ਵਾਲ ਡਿੰਗਾ ਨਾ ਥੀਸੀ।
(ਮੇਰੀ ਜ਼ਿੰਮੇਵਾਰੀ, ਤੇਰਾ ਵਾਲ ਵਿੰਗਾ ਨਾ ਹੋਵੇਗਾ)
ਜ਼ਿੰਮੀ: ਜ਼ਮੀਨ/ਧਰਤੀ
ਜ਼ਿੰਮੀ ਪੁੱਛੇ ਅਸਮਾਨ, ਬੰਦੇ ਬੁੱਚੜ ਕਿੰਞ ਥਏ।
(ਧਰਤੀ ਅਕਾਸ਼ ਤੋਂ ਪੁੱਛੇ ਕਿ ਬੰਦੇ ਬੁੱਚੜ ਕਿਵੇਂ ਹੋ ਗਏ)
ਜ਼ਿਰਹਾ: ਪੁੱਛ ਗਿੱਛ
ਚੋਰੀ ਕਢਾਣ ਵਾਸਤੇ ਬਹੂੰ ਜਿਹਾ ਕੀਤਾ ਹਾਨੇ।
(ਚੋਰੀ ਲਭਣ ਲਈ ਬੜੀ ਪੁੱਛ ਗਿੱਛ ਕੀਤੀ ਸੀ)
ਜਿਦ: ਸਬਰ
ਦਰਵੇਸ਼ਾਂ ਕੂੰ ਰੁਖਾਂ ਜਿਹੀ ਜਿਰਾਂਦ ਚਾਹੀਦੀ ਹੈ।
(ਭਲੇ ਲੋਕਾਂ ਨੂੰ ਰੁਖਾਂ ਜਿੰਨਾ ਸਬਰ ਰਖਣਾ ਚਾਹੀਦਾ ਹੈ)
ਜ਼ਿਲਤ: ਦੁਰਵਿਹਾਰ
ਥਾਣੇ ਚੌਂਕੀ ਵੈਸੇ ਤਾਂ ਬਹੁੰ ਜ਼ਿਲਤ ਝਲੇਸੋ।
(ਥਾਣੇ ਚੌਕੀ ਜਾਵੋਗੇ ਤਾਂ ਬਹੁਤ ਦੁਰਵਿਹਾਰ ਝਲੋਗੇ)
ਜੀਅ ਕੀੜੇ
ਫੱਟਾਂ ਵਿਚ ਜੀਅ ਚਲੇ ਪਏ ਹਿਸ।
(ਜ਼ਖ਼ਮਾਂ ਵਿਚ ਕੀੜੇ ਪਏ ਹੋਏ ਹਨ)
ਜੀਦਾਂ ਵੱਤੇ: ਜਿਉਂਦਾ ਰਹੇਂ
ਜੀਂਦਾ ਵੱਤੇ, ਇਸ ਮੁਨਾਖੇ ਬੁਢੜੇ ਕੂੰ ਪਾਰ ਲੰਘਾ
(ਜਿਉਂਦਾ ਰਹੇ, ਇਸ ਅੰਨ੍ਹੇ ਬੁੱਢੇ ਨੂੰ ਪਾਰ ਲੰਘਾ ਦੇ)

(93)