ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਗੁਲਬਦਨ: ਸੁਗੰਧਿਤ ਦੇਹੀ
ਮੈਂਡੀਏ ਗੁਲਬਦਨੇ, ਤੈਕੂੰ ਸੈਂਟਾਂ ਸ਼ੈਟਾਂ ਦੀ ਕੀ ਲੋੜ ਹੇ।
(ਮੇਰੀ ਸੁਗਧਿੰਤ ਦੇਹੀ ਵਾਲੀਏ ਤੈਨੂੰ ਸੈਂਟਾਂ ਦੀ ਕੀ ਲੋੜ ਹੈ)
ਗੂਹਣੀ: ਬੋਰੀ
ਗੂਹਣੀਆਂ ਦੀ ਧਾਂਕ ਤੇ ਸੰਮ ਪੋ, ਰਾਖੀ ਰਾਹਸੀ।
(ਬੋਰੀਆਂ ਦੀ ਧਾਂਕ ਤੇ ਸੌਂ ਜਾ, ਰਾਖੀ ਰਹੂਗੀ)
ਗੂੰਦਾ: ਜੇਬ
ਗੂੰਦਾ ਸੰਭਾਲ, ਰਕਮ ਜੋੜ, ਬਹੂੰ ਖਰਚਾ ਥੀਵਣੈ।
(ਜੇਬ ਸੰਭਾਲ, ਰਕਮ ਜੋੜ, ਬਹੁਤ ਖਰਚ ਹੋਣਾ ਹੈ)
ਗੂੜ੍ਹ: ਡੂੰਘਾ
ਕਿਤਾਬ ਵਿਚੂੰ ਪੜ੍ਹਿਆ ਗੁੜ੍ਹ ਗਿਆਨ, ਪੱਲੇ ਕਾਈ ਨਹੀਂ ਪਿਆ।
(ਕਿਤਾਬ 'ਚੋਂ ਪੜਿਆ ਡੂੰਘਾ ਗਿਆਨ, ਪੱਲੇ ਕੁਝ ਨਹੀਂ ਪਿਆ)
ਗੇਝ ਘਾਸਾ/ਆਦਤ
ਫਟਕਣ ਡੇਵਿਸ, ਝਬਦੇ ਗੇਝ ਪਏ ਵੈਸੀ।
(ਫੜਕਣ ਦੇ, ਛੇਤੀ ਹੀ ਘਾਸਾ/ਆਦਤ ਪੈ ਜਾਉ)
ਗੇੜੂ: ਟਿੰਡਾਂ ਵਾਲਾ
ਗੇੜੂ ਖੂਹ ਦੀ ਜੁਗਤ, ਫਾਰਸ ਤੂੰ ਆਈ ਡਸੀਦੀ ਹੇ।
(ਟਿੰਡਾਂ ਵਾਲੇ ਖੂਹ ਦਾ ਤਰੀਕਾ ਵਾਰਸ ਤੋਂ ਆਇਆ ਦਸਦੇ ਨੇ)
ਗੈਬੀ: ਰੱਬੀ/ਅਦ੍ਰਿਸ਼
ਹੁਣ ਤਾਂ ਬਿਮਾਰ ਕੂੰ ਗੈਬੀ ਰਹਿਮਤ ਹੀ ਰਖਸੀ।
(ਹੁਣ ਤਾਂ ਰੋਗੀ ਨੂੰ ਰੱਬੀ/ਅਦ੍ਰਿਸ਼ ਕਿਰਪਾ ਹੀ ਬਚਾਊ)
ਗੈਰਤ/ਗੈਰਤਵੰਦ: ਅਣਖ/ਅਣਖੀਲਾ
ਗੈਰਤ ਪਿਛੈ ਗੈਰਤਵੰਦ ਮਰ ਮਿਟਦੇ ਹਨ।
(ਅਣਖ ਬਦਲੇ ਅਣਖੀਲੇ ਮਰ ਮਿਟਦੇ ਹਨ)
ਗੈਰਤ: ਸਾੜਾ
ਗੈਰਤ ਵੀ ਰਖਦੇ ਹੋ ਤੇ ਪਿਆਰ ਵੀ ਗੁਲੈਂਦੇ ਹੋ।
(ਸ਼ਾੜਾ ਵੀ ਕਰਦੇ ਹੋ ਤੇ ਪਿਆਰ ਵੀ ਭਾਲਦੇ ਹੋ)
ਗੋਸ਼ਤ: ਮਾਸ
ਗੋਸ਼ਤ ਖਾਣ ਵਾਲੇ ਸ਼ਖਸ ਵੀ ਤਰਸਵਾਨ ਹੋ ਸੰਗਦੇਨ।
(ਮਾਸ ਖਾਣੇ ਵੀ ਤਰਸਵਾਨ ਹੋ ਸਕਦੇ ਨੇ)
ਗੋਸ਼ਵਾਰਾ: ਖਾਤੇ ਦਾ ਵੇਰਵਾ
ਗੋਸ਼ਵਾਰੇ ਸਾਰੇ ਤਿਆਰ ਕਰ ਘਿਧੇਮ।
(ਮੈਂ ਸਾਰੇ ਖਾਤਿਆਂ ਦੇ ਵੇਰਵੇ ਤਿਆਰ ਕਰ ਲਏ ਹਨ)

(67)