ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਖੁਣਸ: ਵੈਰ/ਮੰਦੀ ਈਰਖਾ
ਡਾਢੀ ਖੁਣਸ ਢਿੱਢ ਵਿਚ ਪਾਈ ਦਾ ਹਾਈ।
(ਬਹੁਤ ਈਰਖਾਲੂ ਵੈਰ ਢਿੱਡ ਵਿਚ ਲਈ ਫਿਰਦਾ ਸੀ)
ਖੁਣੂੰ/ਖੁਣੋਂ: ਬਿਨਾਂ
ਲੱਡੂਆਂ ਆਲੀ ਕਚੀ ਯਾਰੀ ਖੁਣੁੰ/ਖੁਣੋਂ ਕੇ ਥੁੜਿਆ ਪਿਆ ਹਾਈ।
(ਲੱਡੂਆਂ ਦੀ ਕਚੀ ਯਾਰੀ ਬਿਨਾਂ ਕੀ ਘਾਟ ਪਈ ਸੀ)
ਖੁੱਤੀ ਗੁੱਤੀ
ਚਿੱਦਿਆਂ ਦੀ ਖੇਡ ਕੁ ਖੁੱਤੀ ਪੱਟੀ ਹਾਸੇ।
(ਅਸੀਂ ਬੰਟਿਆਂ ਦੀ ਖੇਡ ਨੂੰ ਗੁੱਤੀ ਪੁੱਟੀ ਸੀ)
ਖੁੱਥੀ: ਭਟਕੀ ਹੋਈ
ਤਾਲੂੰ ਖੁੱਥੀ ਡੂੰਮਣੀ ਬੋਲੇ ਤਾਲ ਬੇਤਾਲ।
(ਲੈ ਤੋਂ ਭਟਕੀ ਹੋਈ ਮਿਰਾਸਣ, ਅਬਾ-ਤਬਾ ਬੋਲ ਰਹੀ ਹੈ)
ਖੁਦ ਆਪ
ਕਾਤਲ ਖੁਦ ਚਲਕੇ ਠਾਣੇ ਪੇਸ਼ ਥੀ ਗਿਆ।
(ਕਾਤਲ ਆਪ ਚਲ ਕੇ ਥਾਣੇ ਪੇਸ਼ ਹੋ ਗਿਆ)
ਖੁਨਾਮੀ: ਬਦਨਾਮੀ
ਨਸ਼ੇਬਾਜ਼ੀ ਨਾਲ ਪੰਜਾਬ ਦੀ ਢੇਰ ਖੁਨਾਮੀ ਥਈ ਹੈ।
(ਨਸ਼ੇ ਦੇ ਚਲਨ ਨਾਲ ਪੰਜਾਬ ਦੀ ਬੜੀ ਬਦਨਾਮੀ ਹੋਈ ਹੈ)
ਖੁੰਭ/ਪੁੜ ਚੁੱਭ
ਪੇਰ ਵਿਚ ਵੱਡਾ ਕੰਡਾ ਖੁੱਭ/ਪੁੜ ਗਿਐ।
(ਪੈਰ ਵਿੱਚ ਵੱਡੀ ਸੂਲ ਚੁੱਭ ਗਈ ਹੈ)
ਖੁਮਾਰ: ਮਸਤੀ
ਜੁਆਨੀ ਦਾ ਖੁਮਾਰ ਅੰਨਾ ਕਰ ਸਟੈਂਦੈ।
(ਜਵਾਨੀ ਦੀ ਮਸਤੀ ਅੰਨ੍ਹਾਂ ਕਰ ਸੁਟਦੀ ਹੈ)
ਖੁਰਸੀ: ਕੁਰਸੀ
ਬ੍ਹਾਵਣ ਤੂੰ ਖੁਰਸੀ ਤੇ ਸੰਮਣ ਕੂੰ ਖੱਟ, ਬਿਆ ਕੇ ਹੋਵੇ।
(ਬਹਿਣ ਨੂੰ ਕੁਰਸੀ, ਸੌਣ ਨੂੰ ਪਲੰਘ, ਹੋਰ ਕੀ ਚਾਹੀਦੈ)
ਖੁਰਜੀ: ਪੱਲੀ ਦੇ ਬੁਗਚੇ
ਭਾਜੀਆਂ ਨਾਲ ਖੁਰਜੀ ਭਰ, ਗਡੋਹ ਲਡ ਘਿਨਾਏ।
(ਸਬਜ਼ੀਆਂ ਦੇ ਬੁਗਚੇ ਭਰ, ਗੱਦੋਂ ਲੱਦ ਲਿਆਇਆ ਹੈ)
ਖੁਰਮੇ: ਸਕਰਪਾਰੇ
ਗਰੀਬ ਦੇ ਕਾਜ ਵਾਲੇ ਖੁਰਮੇ ਬਾਲਾਂ ਕੂੰ ਵਿਲਾ ਡੀਂਦੇ ਹਨ।
(ਗਰੀਬ ਦੇ ਵਿਆਹ ਵਾਲੇ ਸ਼ਕਰਪਾਰੇ ਬਚਿਆਂ ਨੂੰ ਵਰਾ ਦਿੰਦੇ ਨੇ)

(58)