ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਖੰਨ-ਖੰਨ ਕੇ: ਖੁਰਕ ਖੁਰਕ ਕੇ
ਖੰਨ ਖੰਨ ਕੇ ਚਮੜੀ ਪੱਟ ਘਿਧੀ।
(ਖੁਰਕ ਖੁਰਕ ਕੇ ਚਮੜੀ ਉਚੇੜ ਲਈਹਿਸ)
ਖਾਸ-ਉਲ-ਖ਼ਾਸ/ਖ਼ਸੂਸੀ ਬਹੁਤ ਵਿਸ਼ੇਸ਼
ਸਾਹਿਬ ਦਾ ਖਾਸ-ਉਲ-ਖਾਸ/ਖਸੁਸੀ ਬੰਦਾ ਲਭ ਕੇ ਕੰਮ ਕਢਾ।
(ਅਫ਼ਸਰ ਦਾ ਬਹੁਤ ਵਿਸ਼ੇਸ਼ ਬੰਦਾ ਲੱਭ ਤੇ ਕੰਮ ਲੈ)
ਖ਼ਾਕ: ਮਿੱਟੀ
ਖਾਕ ਚੁ ਜੰਮੇਂ ਹਾਏਂ ਤੇ ਖਾਕ ਕੁ ਨਿੰਦਦੇ ਪਏ ਹਾਏ।
(ਮਿੱਟੀ ਵਿਚੋਂ ਜੰਮੇ ਹਾਂ ਤੇ ਮਿੱਟੀ ਨੂੰ ਨਿੰਦ ਰਹੇ ਹਾਂ)
ਖਾਸੇ ਖਾਏਂਗਾ
ਟਰ ਟਰ ਨਾ ਕਰਦਾ ਰਾਹਿ, ਮੈਥੁ ਕੁੱਟ ਖਾਸੇਂ।
(ਬੜ ਬੜ ਨਾ ਕਰਦਾ ਰਹਿ, ਮੈਥੋਂ ਕੁੱਟ ਖਾਏਂਗਾ)
ਖ਼ਾਕਸਾਰ: ਆਮ ਆਦਮੀ
ਮੈਂ ਖ਼ਾਕਸਾਰ ਤੈਂਡਾ ਮੁਕਾਬਲਾ ਕਿੱਥੇ ਕਰਸਾਂ।
(ਮੈਂ ਆਮ ਬੰਦਾ ਤੇਰਾ ਮੁਕਾਬਲਾ ਕਿੱਥੇ ਕਰੂੰ)
ਖਾਖ/ਖਾਖਾਂ ਜਬਾੜੇ
ਹੁਣ ਉਬਰਿਉਂ ਤਾਂ ਖਾਖਾਂ ਚੀਰ ਡੇਸਾਂ।
(ਹੁਣ ਬੋਲਿਆਂ ਤਾਂ ਜਬਾੜੇ ਚੀਰ ਦਿਆਂਗਾ)
ਖਾਜਾ: ਖੁਰਾਕ/ਖਾਧ
ਮੁਰਦਿਆਂ ਦੀ ਕਬਰੀਂ ਦੱਬੀ ਦੇਹ, ਕੀੜਿਆਂ ਦਾ ਖਾਜਾ।
(ਕਬਰਾਂ ਵਿਚ ਦੱਬੇ ਸਰੀਰ, ਕੀੜਿਆਂ ਦੀ ਖਾਧ)
ਖਾਤੂੰਨ: ਔਰਤ
ਬੁਰਕਾ ਪਾਵਣਾ ਮੁਸਲਿਮ ਖਾਤੂਨਾਂ ਕੀ ਲਾਜ਼ਮੀ ਹੁੰਦੈ।
(ਬੁਰਕਾ ਪਾਣਾ ਮੁਸਲਿਮ ਔਰਤਾਂ ਨੂੰ ਜ਼ਰੂਰੀ ਹੋਵੇ)
ਖ਼ਾਦਮ: ਸੇਵਾਦਾਰ
ਚੌਧਰੀ ਸੈਬ, ਮੈਂ ਤੈਂਡਾ ਖਾਦਮ ਥਿਆ, ਮੈਕੁੰ ਬਚਾ ਘਿਨ।
(ਚੌਧਰੀ ਸਾਹਿਬ ਮੈਂ ਤੁਹਾਡਾ ਸੇਵਾਦਾਰ ਹੋਇਆ, ਮੈਨੂੰ ਬਚਾ ਲੈ)
ਖਾਧਾ ਮਾਰਿਆ
ਮੈਂਡਾ ਖਾਧਾ ਮਾਲ-ਧਨ ਤੈਨੂੰ ਕੋਈ ਨਾ ਪਚਸੀ।
(ਮੇਰਾ ਮਾਰਿਆ ਧਨ-ਮਾਲ ਤੈਨੂੰ ਕੋਈ ਨਹੀਂ ਪਚਣਾ)
ਖਾਨਸਾਮਾ: ਰਸੋਈਆ
ਆਧੇ ਹਨ ਖਾਨਸਾਮੇ ਦਾ ਖੋਰ, ਮੌਤ ਦਾ ਪੈਗਾਮ।
(ਕਹਿੰਦੇ ਨੇ, ਰਸੋਈਏ ਦਾ ਵੈਰ, ਮੌਤ ਦਾ ਬੁਲਾਵਾ)

(54)