ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਹੁੱਕਾ ਭਰਨਾ: ਸੇਵਾ ਕਰਨੀ
ਸਾਲ ਭਰ ਹੁੱਕਾ ਭਰਦਾ ਰਿਹਾਂ, ਲੋੜ ਵੇਲੇ ਠੁੱਠ ਡਿਖਾਇਸ।
(ਸਾਲ ਭਰ ਸੇਵਾ ਕੀਤੀ, ਲੋੜ ਵੇਲੇ ਕੋਰੀ ਨਾਂਹ ਕਰ ਦਿਤੀ ਹੈ)
ਹੁੱਟਣਾ: ਦਿਲ ਛਡਣਾ
ਸ਼ਰੀਕਾਂ ਨੂੰ ਜ਼ੋਰ ਲਾਏ, ਹਾਰ ਹੁੱਟ ਕੇ ਬਹਿ ਥਏਨ।
(ਸ਼ਰੀਕਾਂ ਬਹੁਤ ਜ਼ੋਰ ਲਾਏ, ਹਾਰ ਕੇ ਦਿਲ ਛੱਡ ਕੇ ਬੈਠ ਗਏ ਨੇ)
ਹੁੱਲਣਾ: ਫੈਲ ਜਾਣਾ
ਗਲ ਹੌਲੀ ਪਏ ਹੇ ਕਿ ਹੁਲੜ ਵਸਨ।
(ਗਲ ਫੈਲ ਚੁੱਕੀ ਹੈ ਕਿ ਦੰਗੇ ਹੋਣਗੇ)
ਹੁਲਾਸ ਖ਼ੁਸ਼ੀ ਦੀ ਤੀਂਘੜ
ਢੇਰ ਹੁਲਾਸ ਵਿਚ ਨਾ ਆਵੋ, ਸ਼ਰੀਕ ਹੋਜੇ ਵੀ ਡਾਢੇ ਹਿਨ।
(ਬਹੁਤੇ ਖੁਸ਼ੀ ਵਿਚ ਨਾ ਤੀਂਘੜੋ, ਸ਼ਰੀਕ ਅਜੇ ਵੀ ਜ਼ੋਰਾਵਰ ਨੇ)
ਹੂੰਗਰ: ਬੇਸੁਰਤ ਘੁਰਾੜੇ
ਸੁਰਤ ਕਾਈ ਨਿਸ, ਬਸ ਹੂੰਗਰ ਮਰੀਦਾ ਪਿਐ।
(ਸੁਰਤ ਕੋਈ ਨਹੀਂ ਬਸ ਘੁਰਾੜੇ ਮਾਰ ਰਿਹਾ ਹੈ)
ਹੂੜ: ਮੂਰਖ
ਹੁੜ ਮੱਤ ਛੋੜ ਤੇ ਵਡੱਕਿਆਂ ਦੇ ਆਖੇ ਲਗ।
(ਮੂਰਖ ਮੱਤ ਛੱਡ ਤੇ ਬਜ਼ੁਰਗਾਂ ਦਾ ਕਿਹਾ ਮੰਨ)
ਹੇਚ: ਘਟੀਆ
ਉਨੀਂ ਹੇਚ ਨਾ ਗਿਣ, ਖਾਨਦਾਨੀ ਬੰਦੇ ਹਨ।
(ਉਨ੍ਹਾਂ ਨੂੰ ਘਟੀਆ ਨਾ ਸਮਝ, ਖਾਨਦਾਨੀ ਬੰਦੇ ਹਨ)
ਹੇਜ: ਪਿਆਰਾ
ਬੈ ਦੇ ਬਚੜੇ ਕੂੰ ਹੇਜਲਾ ਕੀਤਈ, ਧੋਖਾ ਖਾਸੇਂ।
(ਬਿਗਾਨੇ ਪੁੱਤ ਨੂੰ ਪਿਆਰਾ ਕੀਤਾ ਹਈ, ਧੋਖਾ ਖਾਵੇਂਗਾ)
ਹੇਥੇ: ਇੱਥੇ
ਹੇਥੇ ਲਾਈ ਵੱਦੈ, ਪਤਾ ਹੇਈ ਕੇਡੇ ਜ਼ਾਲਮ ਹਿਨ।
(ਇੱਥੇ ਯਾਰੀ ਲਾਈ ਫਿਰਦਾ ਹੈ, ਜਾਣਦਾ ਹੈ ਕਿੰਨੇ ਜ਼ਾਲਮ ਨੇ)
ਹੇੜ: ਟੋਲੀ
ਫਿਟੜੀਆਂ ਦੇ ਵੇਟਾਂ ਦੀ ਹੇੜ ਹੇ, ਵੇਲੇ ਤੇ ਨਾ ਪਕਰਸੀ
(ਵਿਗੜੈਲਾਂ ਦੀ ਟੋਲੀ ਹੈ, ਮੌਕੇ ਤੇ ਨਹੀਂ ਬਹੁੜੇਗੀ)
ਹੈਰਤ: ਹੈਰਾਨੀ
ਸਾਰੀ ਵਾਹਰ ਹੈਰਤ ਵਿਚ ਸੀ, ਪੈੜ ਹਿੱਕ ਤੂੰ ਡੂ ਥੀ ਗਈ।
(ਸਾਰੀ ਵਾਹਰ ਹੈਰਾਨੀ ਵਿਚ ਸੀ, ਪੈੜ ਇੱਕ ਤੋਂ ਦੋ ਹੋ ਗਈ)

(41)