ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼ਾਂ'

ਸਿਰੜ: ਡੱਟਵੀਂ ਮਿਹਨਤ
ਸਿਰੜ ਨਾਲ ਮੰਜ਼ਿਲ ਤੇ ਅਪੜ ਵੰਞੀਦੈ।
(ਡਟਵੀਂ ਮਿਹਨਤ ਨਾਲ ਮੰਜ਼ਿਲ ਤੇ ਪੁਜ ਜਾਈਦਾ ਹੈ)
ਸਿਲ: ਇੱਟ
ਕ੍ਰੋਧ ਥੀਆ ਤੇ ਸਿਰ ਵਿਚ ਸਿਲ ਮਾਰ ਡਿਤੀ।
(ਗੁਸਾ ਆਇਆ ਤੇ ਸਿਰ ਵਿਚ ਇੱਟ ਮਾਰ ਦਿੱਤੀ)
ਸਿਲਮਾਂ: ਸਿਨੇਮਾ
ਸਿਲਮੇਂ ਕਿੱਡੇ ਗਏ, ਟੀ.ਵੀ. ਨੇ ਰੋੜ੍ਹ ਘੱਤੇ।
(ਸਿਨੇਮੇਂ ਕਿਧਰ ਗਏ, ਟੀ.ਵੀ. ਨੇ ਰੋੜ੍ਹ ਦਿੱਤੇ)
ਸਿਲਮਾਂ ਸਿਤਾਰਾ: ਕਢਾਈ
ਸਿਲਮੇਂ ਸਿਤਾਰੇ ਦੇ ਨਮੁੰਨੇ ਮਸ਼ੀਨ ਡਸੇਸੀ।
(ਕਢਾਈ ਦੇ ਨਮੂਨੇ, ਮਸ਼ੀਨ ਦਸੂਗੀ)
ਸਿਲਵਾਤਾਂ: ਮਿਹਣੇ
ਟੁਰੂੰ ਤੇ ਅਪੜੂੰ ਮਤਾਂ ਸਿਲਵਾਤਾਂ ਸੁਣਨੀਆਂ ਪੋਸਿਨ।
(ਤੁਰੀਏ ਤੇ ਪੁਜੀਏ ਕਿਤੇ ਮਿਹਣੇ ਨਾਂ ਸੁਣਨੇ ਪੈਣ)
ਸਿਵਾ: ਬਿਨਾਂ
ਸਾਂਈਂ ਸਿਵਾ ਸੈਣ ਕੂੰ ਕੌਣ ਸਿੰਞਾਣੇ।
(ਮਾਲਿਕ ਬਿਨਾਂ ਮਾਲਕਣ ਨੂੰ ਕੌਣ ਪਛਾਣੇ)
ਸਿਵਾਵਣਾ: ਸਿਲਾਉਣਾ
ਮੈਂ ਹਿੱਕ ਤ੍ਰੇਵਰ ਸਿਵਾਵਣੈ, ਕੱਡਣ ਸੀਸੋ।
(ਮੈਂ ਇੱਕ ਤਿਉਰ ਸਿਲਾਉਣਾ ਹੈ, ਕਦੋਂ ਸੀਵੋਗੇ)
ਸਿੜੀ/ਸੀੜੀ: ਅਰਥੀ
ਹਿੱਕੋ ਵੇਲੇ ਘਰ ਨੂੰ ਤੈ ਸਿੜੀਆਂ ਉਠੀਆਂ, ਕੁਰਲਾਟ ਮਚ ਗਿਆ।
(ਇੱਕੋ ਵੇਲੇ ਘਰ ਵਿਚੋਂ ਤਿੰਨ ਅਰਥੀਆਂ ਉਠੀਆਂ, ਕੁਰਲਾਟ ਮਚ ਗਿਆ)
ਸੀ: ਸਿਉਂ ਲੈ / ਪੀੜ ਨਾਂ ਜਣਾ
ਹੋਠ ਚਾ ਸੀ, ਸੀ ਨਾ ਕਰੋ। ਰੱਬ ਬਹੁੜੂ।
(ਜ਼ੁਬਾਨ ਬੰਦ ਕਰ, ਪੀੜ ਨਾਂ ਮਨਾ। ਰੱਬ ਸਹਾਈ ਹੋਵੇਗਾ)
ਸੀਖ ਸਿਖਿਆ
ਮਾਂ ਦੀ ਸੀਖ ਧੀ ਦੀ ਜੂਨ ਘੜੇ ਯਾ ਭੰਨੇ।
(ਮਾਂ ਦੀ ਸਿਖਿਆ ਧੀ ਦੀ ਜ਼ਿੰਦਗੀ ਸੁਆਰੇ ਯਾ ਵਿਗਾੜੇ)
ਸੀਰਕ: ਰਜ਼ਾਈ-ਦੇਖੋ ਸਵਿੜ
ਸੀਰਤ: ਸ਼ਾਂਤ ਸੁਭਾਅ ਵਿਸ਼ੇਸ਼ਤਾ
ਸੂਰਤ ਨਾ ਡੇਖ ਸੀਰਤ ਡੇਖ। (ਸ਼ਕਲ ਨਾ ਵੇਖ, ਸ਼ਾਂਤ ਸੁਭਾਅ ਵੇਖ)
ਭਾਅ ਤੇ ਪਾਣੀ ਹੁੰਦੇ ਹਿਨ ਸੀਰਤ ਵਿਚ ਉਲਟ।
(ਅਗ ਤੇ ਪਾਣੀ ਹੁੰਦੇ ਨੇ ਵਿਸ਼ੇਸ਼ਤਾ ਵਿਚ ਉਲਟ)

(31)