ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਸਡ/ਸਡਣਾ ਸਦ/ਸਦਣਾ
ਸਡ ਘਿਧਿਮ, ਸਡਣਾ ਨਾਹੀ?
(ਮੈਂ ਸਦ ਤਾਂ ਲਿਆ ਹੈ, ਸਦਣਾ ਨਹੀਂ ਸੀ?)
ਸਣੇ ਸਮੇਤ
ਡੇਖ, ਕਿੰਞ ਲੋਧਾਂ ਸਣੇ ਆਏ ਖੜੇ ਹਿਨ।
(ਵੇਖ ਕਿਵੇਂ ਬਚੂੰਗੜਿਆਂ ਸਮੇਤ ਆਏ ਖਲੋਤੇ ਨੇ)
ਸਤ: ਸਰੀਰਕ ਬਲ (ਸ਼ਾਹ ਸਤ)
ਬਰਛੇ ਟੰਗੇ ਅੰਞਾਣੇ ਡੇਖ ਮੈਂਡਾ ਸਾਹ-ਸਤ ਹੀ ਮੁੱਕ ਗਿਆ।
(ਸੇਲੇ ਟੰਗੇ ਜੁਆਕ ਤਕ ਮੇਰਾ ਸਰੀਰ ਝੂਠਾ ਪੈ ਗਿਆ)
ਸਤ-ਰਖਾਂ: ਸਵਾਗਤੀ ਅਸੀਸ
ਸੱਕੇ ਸਿਹਾ ਆਏ ਹੋ, ਸਤ ਰੱਖਾਂ।
(ਕੁੜਮਾਂ, ਸੱਗਿਆਂ ਦੇ ਆਉਣ ਉਪਰ ਦਿਲੀ ਅਸੀਸਾਂ)
ਸੱਥਲ: ਪਟ
ਪਹਿਲਵਾਨ ਦੀਆਂ ਸੱਥਲਾਂ ਤੇ ਮੋਰਨੀਆਂ ਤਾਂ ਡੇਖ।
(ਪਹਿਲਵਾਨ ਦੇ ਪਟਾਂ ਤੇ ਮੋਰਨੀਆ ਤਾਂ ਤਕ)
ਸਪੁਰਦ/ ਸਪੁਰਦਗੀ: ਹਵਾਲੇ/ਹਵਾਲਗੀ
ਮੁਰਦੇ ਸਪੁਰਦੇ ਖਾਕ ਪਰੇ ਲਾਵਾਰਸਾਂ ਦੀ ਅਲਾ ਨੂੰ ਸਪੁਰਦਗੀ।
(ਮਰਦੇ ਧਰਤੀ ਵਿਚ ਦਬੋ ਪਰ ਲਾਵਾਰਸਾਂ ਦੀ ਰੱਬ ਨੂੰ ਹਵਾਲਗੀ)
ਸੁਨੀਤਾ: ਗੋਲੀ
ਡੱਡੋਲਿਕਾ ਮਾਂ ਪੁੱਛੇ ਤੁ ਸਵਾਣੀ ਹੈਂ ਕਿ ਸੁਨੀਤਾ।
(ਰੋਣ ਹਾਕਾ ਹੋ ਮਾਂ ਨੂੰ ਪੁਛਦੈ, ਤੂੰ ਪਤਨੀ ਹੈ ਜਾਂ ਗੋਲੀ)
ਸਮ/ਸੰਮ: ਸੌਂ
ਡੀਵਾ ਬੁਝਾ ਡਿਤਮ, ਹੁਣ ਬਿਲਾਣੀ ਸਮ/ ਸੰਮ ਪੋ।
(ਮੈਂ ਦੀਵਾ ਬੁਝਾ ਦਿਤੈ, ਸਹੇਲੀਏ ਹੁਣ ਸੌ ਜਾ)
ਸ਼ਮਲਾ: ਤੁਰਲਾ
ਜੰਞ ਕੇਹੀ, ਸ਼ਮਲੇ ਵਾਲਾ ਤਾਂ ਹਿੱਕ ਵੀ ਕਾਈ ਨਹੀਂ।
(ਜੰਨ ਕਾਹਦੀ, ਤੁਰਲੇ ਵਾਲਾ ਤਾਂ ਇੱਕ ਵੀ ਕੋਈ ਨਹੀਂ)
ਸਰਸਾ/ਸਰਸੇ/ਸਰਸਾਹੀ: ਭਾਰੂ/ਭਰਪੂਰ/ਸਵਾਇਆ
ਹੇ ਕਪੜਾ ਸਰਸਾ ਹੇ, ਸੈਰਸੇ ਦਾ ਭਾਅ ਸਰਸਾ ਹੀ ਹੋਸੀ।
(ਇਹ ਕਪੜਾਂ ਭਾਰੂ ਹੈ, ਭਰਪੂਰ ਦਾ ਮੁਲੇ ਸਵਾਇਆ ਹੋਵੇਗਾ)
ਸਰਵਾਹੀ: ਤਲਵਾਰ
ਬੇਅਦਬੀ ਤੇ ਸਰਵਾਹੀਆਂ ਮਿਆਨਾਂ ਚੂੰ ਨਿਕਲ ਪਈਆਂ।
(ਬੇਇਜ਼ਤੀ ਹੋਣ ਤੇ ਤਲਵਾਰਾਂ ਸੂਤੀਆਂ ਗਈਆਂ)

(27)