ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਆਂਦਰਾਂ: ਅੰਦਰੁਨੀ ਜ਼ਜ਼ਬੇ
ਬਚੜੇ ਭਾਵੇਂ ਭੁੱਖ ਡੇਵਣ, ਮਾਂ ਦੀਆਂ ਆਂਦਰਾਂ ਤਾਂਵੀ ਅਸੀਸ ਡੇਵਣ।
(ਬੱਚੇ ਭਾਵੇਂ ਦੁੱਖ ਦੇਣ, ਮਾਂ ਦੇ ਅੰਦਰੋਂ ਅਸੀਸਾਂ ਮਿਲਦੀਆਂ ਹਨ।
ਅੰਗੇਜ਼/ਉਂਗੇਜ਼: ਅੰਦਾਜ਼ਾ
ਅੰਗੇਜ਼/ਉਂਗੇਜ਼ ਲਾ ਕੇ ਇਸ ਪਹਾਰੂ ਦਾ ਮੁੱਲ ਡੱਸ।
(ਅੰਦਾਜ਼ਾ ਲਾ ਕੇ ਇਸ ਪਾਲਤੂ ਦਾ ਮੁੱਲ ਦਸ)


(ੲ)


ਇੰਦੇ ਇੰਵ / ਈਂਞ /ਇਮੇ: ਇਸੇ ਤਰ੍ਹਾਂ / ਐਂਵੇ / ਇਉਂ

ਬੁਲਿਆ ਕੌਣ ਸਾਹਿਬ ਨੂੰ ਆਖੇ ਇੰਞ ਨਹੀਂ ਈਂਞ ਕਰ।
ਇਮੇ ਮੈਂਡੇ ਤੇ ਤੁਹਮਤ ਨਾ ਮੜ੍ਹ, ਸਾਰੇ ਇਮੇਂ ਕਰੀਂਦੇਨ।
(ਐਂਵੇ ਮੇਰੇ ਤੇ ਇਲਜ਼ਾਮ ਨਾ ਲਾ, ਸਾਰੇ ਇਉਂ ਕਰਦੇ ਨੇ।
ਇਡਾਹੀਂ/ਇਡਾਹੁੰ/ਇਡੂ/ਇੱਡੇ: ਇਧਰੇ/ਇਧਰੋਂ/ਇਧਰ
ਇਡਾਹੀਂ ਵੰਞਣੈ, ਇਡਾਹੂੰ ਟੁਰਸੂੰ, ਇੱਤੂੰ ਆਵੇਂ ਤੇ ਇੱਡੇ ਵੈਸੂੰ ਤੇ ਕੱਠੇ ਜਲਸੂੰ।
(ਇਧਰੇ ਜਾਣੈ, ਇਧਰੋਂ ਤੁਰਾਂਗੇ, ਇਧਰੋਂ ਆਈਂ ਤੇ ਇਧਰ ਚਲਾਂਗੇ ਅਤੇ
ਇਕੱਠੇ ਜਾਵਾਂਗੇ)
ਇਜਾਜ਼ਤ: ਆਗਿਆ
ਪੁਰੀ ਵਿਥਿਆ ਡਸਣ ਦੀ ਇਜਾਜ਼ਤ ਤਾਂ ਹੈ।
(ਪੂਰੀ ਗਲ ਦਸਣ ਦੀ ਆਗਿਆ ਦੇਵੋਗੇ)
ਇਤਕਾਦ /ਇਸ਼ਟ: ਭਰੋਸਾ।
ਤੈਂਡੇ ਮੈਂਡੇ ਇਤਕਾਦ ਅਲਗ ਹਿਨ ਪਰ ਹਿਕ ਬੈ ਤੇ ਇਤਕਾਦ ਤਾਂ ਹੇ।
(ਤੇਰੇ ਮੇਰੇ ਇਸ਼ਟ ਵੱਖ ਪਰ ਇਕ ਦੂਜੇ ਤੇ ਭਰੋਸਾ ਤਾਂ ਹੈ)
ਇਤਰਾਣਾ: ਹੈਂਕੜ ਕਰਨਾ
ਈਂਞ ਨਾ ਇਤਰਾਅ, ਇਸ ਸ਼ਖਸਾਣੀ ਤੈਂਡੇ ਪੋਤੜੇ ਧੋਤੇ ਹਿਨ।
(ਇਉਂ ਨਾ ਹੈਕੜ ਕਰ, ਇਸ ਸਵਾਣੀ ਤੇਰੇ ਪੋਤੜੇ ਧੋਤੇ ਨੇ)
ਇੰਨੂੰ ਈਕੂੰ: ਇਸ ਨੂੰ
ਇੰਨੂੰ ਈਕੂੰ ਕੇ ਡਸੇਸੋਂ, ਇਹ ਤਾਂ ਧੁਰ ਦੀਆਂ ਡੀਂਸਦੈ।
(ਇਸ ਨੂੰ ਕੀ ਦਸੇਂਗਾ, ਇਹ ਤਾਂ ਧੁਰ ਦੀਆਂ ਦਸਦੈ)
ਇਬਾਰਤ: ਲਿਖਤ
ਆਲਮ ਫਾਜ਼ਲ ਹੈ, ਫੈਸਲੇ ਦੀ ਇਬਾਰਤ ਸਹੀ ਲਿਖਸੀ।
(ਵਿਦਵਾਨ ਹੈ, ਫੈਸਲੇ ਦੀ ਲਿਖਤ ਠੀਕ ਲਿਖੂ)
ਇਮਾਮ ਦਸਤਾ; ਖਰਲ
ਸੁਰਮਾ ਤੇ ਅਰਕ ਗੁਲਾਬ, ਇਮਾਮ ਦਸਤੇ ਵਿਚ ਰਗੜਸ਼ਾਂ।
(ਸ਼ਰਮਾ ਤੇ ਅਰਕ ਗੁਲਾਬ ਖਰਲ ਵਿਚ ਰਗੜੂੰਗਾ)

(25)