ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਅੱਡ: ਫੈਲਾ (ਅੱਡਣਾ: ਫੈਲਾਣਾ)
ਹੁਣ ਹੱਥ ਅੱਡਦਾ ਵਦੈ, ਸਾਰੀ ਮੂੜੀ ਵੰਞਾ ਕੇ।
(ਹੁਣ ਹੱਥ ਫੈਲਾਂਦਾ ਫਿਰਦੈ, ਸਾਰੀ ਪੂੰਜੀ ਗੁਆ ਕੇ)
ਅੰਡਕੜੀ: ਕੈਂਚੀ ਕਬੱਡੀ ਦਾ ਦਾਅ)
ਸੰਭਲ ਕੇ, ਕੰਨੀਂ ਵਾਲੇ ਖਿਡਾਰੀ ਦੀ ਅੰਡਕੜੀ ਤੂੰ।
(ਸੰਭਲ ਕੇ, ਕੰਨੀਂ ਵਾਲੇ ਖਿਡਾਰੀ ਦੀ ਕੈਂਚੀ ਤੋਂ)
ਅੰਦੇ ਪਾਉਣਾ: ਸਿਰੇ ਜੋੜ ਕੇ ਸੀਣਾ
ਡੱਲੇ ਵਿਚਾਲੂ ਡੱਕ ਹੇ, ਅੰਦੇ ਪਾ ਡੇ।
(ਮਝਲੇ ਵਿਚਕਾਰੋਂ ਕੱਟ ਹੈ, ਸਿਰੇ ਜੋੜ ਕੇ ਸਿਉਂ ਦੇ)
ਅਣਿਆਈ: ਬੇਵਕਤ
ਜੰਗਾਂ ਤੇ ਝੇੜੇ, ਅਣਿਆਈਆਂ ਮੌਤਾਂ ਦੇ ਸਬਬ।
(ਜੰਗਾਂ ਤੇ ਝਗੜੇ, ਬੇਵਕਤ ਮੌਤਾਂ ਦੇ ਕਾਰਨ)
ਅਦਾਵਤ: ਦੁਸ਼ਮਣੀ
ਟੱਬਰਾਂ ਦੀ ਅਦਾਵਤ ਜੋ ਹੇ, ਸਾਕ ਕਿਵੇਂ ਥੀਸੀ।
(ਟੱਬਰਾਂ ਦੀ ਦੁਸ਼ਮਣੀ ਜੋ ਹੈ, ਰਿਸ਼ਤਾ ਕਿਵੇਂ ਹੋਊ)
ਅਦੀਬ: ਸਾਹਿਤਕਾਰ
ਅਦੀਬਾਂ ਦੀ ਬੇਕਦਰੀ ਸਰਕਾਰ ਨੂੰ ਮਾਘੀ ਪੋਸੀ।
(ਸਾਹਿਤਕਾਰਾਂ ਦੀ ਬੇਅਦਬੀ ਸਰਕਾਰ ਨੂੰ ਮਹਿੰਗੀ ਪਊ)
ਅਧੋਰਾਣੀ: ਘਸੀ-ਪਿੱਟੀ
ਇਹ ਅਧੋਰਾਣੀ ਸੁਥਣ, ਮਿਹਰਾਣੀ ਵੀ ਨਾ ਚੈਸੀ।
(ਇਹ ਘਸੀ-ਪਿੱਟੀ ਸਲਵਾਰ, ਭੰਗਣ ਨੇ ਵੀਂ ਨਹੀਂ ਚੁਕਣੀ)
ਅੱਬਾ / ਅੰਬੜੀ ਬਾਪ / ਅੰਮਾਂ, ਅੰਮੀਂ, ਮਾਂ
ਜਡਣ ਤਾਈਂ ਹੈਂਡਾ ਅੱਬਾ ਤੇ ਅੰਬੜੀ ਬੈਠੇ ਹਿਨ, ਘਰ ਦਾ ਝੋਰਾ ਛਡਦੇ।
(ਜਦ ਤਕ ਤੇਰਾ ਬਾਪ ਤੇ ਅੰਮਾਂ ਜਿਉਂਦੇ ਹਨ, ਘਰ ਦੀ ਫਿਕਰ ਲਾਹ ਦੇ)
ਅਮੂੰਧਾ: ਪੁੱਠਾ
ਅਮੁੰਧੇ ਭਾਂਡੇ ਵਿਚ ਕੈਂ ਇਲਮ ਘਤ ਸੰਗਣੈ।
(ਪੱਠੇ ਦਿਮਾਗ ਵਿਚ ਕਿਹੜਾ ਕੋਈ ਲਿਆਕਤ ਪਾ ਸਕਦਾ ਹੈ)
ਅਰਕ / ਅੜਕ: ਕੂਹਣੀ
ਢਾਵਣ ਨਾਲ ਅਰਕ / ਅੜਕ ਛੱਲੀ ਗਈ ਹੇ।
ਡਿਗਣ ਕਰਕੇ ਕੂਹਣੀ ਛਿੱਲੀ ਗਈ ਹੈ।
ਅਰਮਾਨ: ਪਛਤਾਵਾ
ਡਾਢਾ ਅਰਮਾਨ ਹੇ, ਤੈਂਡੇ ਕੰਮ ਨਾ ਆਇਓਮ।
(ਬੜਾ ਪਛਤਾਵਾ ਹੈ ਕਿ ਤੁਹਾਡੇ ਕੰਮ ਨਹੀਂ ਆ ਪਾਇਆ)

(21)