ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/187

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'


ਰਾਬ: ਚਾਸ਼ਨੀ
ਰਾਬ ਪੱਕ ਗਈ ਹੋਸੀ, ਕਤਰਾ ਪਰਖ ਕੇ ਡੇਖ।
(ਚਾਸ਼ਨੀ ਪੱਕ ਗਈ ਹੋਊ, ਜ਼ਰਾ ਪਰਖ ਕੇ ਦੇਖ)
ਰਿੱਕ: ਮੋਕ
ਗਾਂ ਕੂੰ ਰਿੱਕ ਲਗੀ ਪਈ ਹੇ, ਸਲੋਤਰੀ ਕੋਲੂੰ ਦਵਾ ਡਿਵਾ।
(ਗਾਂ ਨੂੰ ਮੋਕ ਲਗੀ ਹੋਈ ਹੈ, ਡੰਗਰ ਡਾਕਟਰ ਤੋਂ ਦਵਾਂ ਦਿਵਾ)
ਰਿੰਦ: ਮਸਤ
ਰਿੰਦਾਂ ਦੀ ਚਾਲ ਨਿਰਾਲੀ, ਗ੍ਰਹਿਸਤ ਕੂੰ ਰਾਸ ਨਾ ਬਾਹਵੇ।
(ਮਸਤਾਂ ਦੇ ਅਜਬ ਚਾਲੇ, ਗ੍ਰਹਿਸਤ ਨੂੰ ਮਾਫ਼ਕ ਨਹੀਂ ਬੈਠਦੇ)
ਰਿੱਧਾ: ਪਕਾਇਆ ਹੋਇਆ
ਪਕਾ ਰਿੱਧਾ ਛੋੜ ਕੇ ਆਕੜ ਵਿਚ ਭਜ ਉਠਾ।
(ਪਕਿਆ ਪਕਾਇਆ ਛੱਡ ਕੇ ਆਕੜ ਵਿਚ ਨਸ ਗਿਆ)
ਰੀਸਲ: ਨਕਲਚੂ/ਵੇਖਾ ਵੇਖੀ ਚਾਲ
ਜਨ ਸਧਾਰਣ ਦੀ ਜ਼ਿੰਦਗੀ ਰੀਸਲ ਜੇਹੀ ਹੋਵੇ।
(ਅਵਾਮ ਦੀ ਜ਼ਿੰਦਗੀ ਨਕਲਚੂ/ਵੇਖਾ ਵੇਖੀ ਜਿਹੀ ਚਾਲ ਵਾਲੀ ਹੁੰਦੀ ਹੈ)
ਰੁੱਧਾ/ਰੁਨ੍ਹਾ: ਰੁੱਝਾ ਹੋਇਆ
ਮੈਕੂੰ ਸਾਰੀ ਡਿਹਾੜੀ ਰੁੱਧਾ/ਰੁੰਨ੍ਹਾਂ ਰਖਦੀ ਹੇ, ਕਿੰਞ ਆਵਾਂ।
(ਮੈਨੂੰ ਸਾਰਾ ਦਿਨ ਰੁੱਝਾ ਰਖਦੀ ਹੈ, ਕਿਵੇਂ ਆਂਵਾਂ)
ਰੁੰਨਾ: ਰੋਇਆ
ਏਡੀ ਮਾਰ ਪਈ ਹਿੱਸ, ਪਰ ਰੁੱਨਾ ਵਤ ਵੀ ਨਹੀਂ।
(ਐਨੀ ਮਾਰ ਪਈ ਹੈ, ਪਰ ਰੋਇਆ ਫਿਰ ਵੀ ਨਹੀਂ)
ਰੁੜ੍ਹ/ਲੁੜ੍ਹ ਵੰਞਣਾ: ਡੁਲ੍ਹ ਜਾਣਾ
ਪੀਪੀ ਵਿਚ ਕਾਈ ਮੋਰੀ ਹੇ, ਘਿਊ ਰੁੜ੍ਹ ਲੁੜ੍ਹ ਵੈਂਦੈ।
(ਪੀਪੀ ਵਿਚ ਕੋਈ ਮੋਰੀ ਹੈ, ਘਿਉ ਡੁਲ੍ਹ ਜਾਂਦੈ)
ਰੇਬ: ਟੇਢੀ
ਰੇਬ ਕਟਾਈ ਕਰੂੰ ਤਾਂ ਚੋਲੇ ਵਿਚ ਨਮੂਨਾ ਫਬਸੀ।
(ਟੇਢੀ ਕਟਾਈ ਕਰੀਏ ਤਾਂ ਕੁੜਤੇ ਵਿਚ ਨਮੂੰਨਾ ਫੱਬਜੂ)
ਰੇਲ/ਰਹਿਲ: ਪੋਥੀ ਰਖਣ ਦੀ ਫਟੜੀ
ਪੰਜ ਗ੍ਰੰਥੀ ਪੜ੍ਹਿਆ ਕਰਸੂੰ, ਰੇਲ/ਰਹਿਲ ਘਿਨਾ।
ਪੰਜ ਗ੍ਰੰਥੀ ਪੜ੍ਹਿਆ ਕਰਾਂਗੇ, ਪੋਥੀ ਰਖਣ ਦੀ ਫਟੜੀ ਲਿਆ)
ਰੇੜ੍ਹ: ਢਲਾਣ/ਰੋੜ੍ਹ ਦੇ
ਰੇੜ੍ਹ ਉਤੂੰ ਗੱਠੜੀ ਰੇੜ੍ਹ ਡੇ, ਝੱਪ ਘਿਨਸਾਂ।
(ਢਲਾਣ ਉਤੋਂ ਗਠੜੀ ਰੋੜ ਦੇ, ਚੁੱਕ ਲਵਾਂਗਾ।
ਰੋਹੀ: ਮਾਲਵਾ
ਰੋਹੀ ਵਿਚ ਲੌ ਕਰਨ ਵੈਂਦੇ ਹੂੰਦੇ ਹਿਨ।
(ਮਾਲਵੇ ਵਿਚ ਵਾਢੀ ਕਰਨ ਜਾਂਦੇ ਹੁੰਦੇ ਸੀ)

(183)