ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'


ਰੱਗ ਵੱਖਰੀ: ਅਜਬ ਵਿਹਾਰ
ਕੇ ਕਰਾਂ ਸੱਸ ਦੀ ਸਹੁਰੇ ਕੋਲੂੰ ਤਾਂ ਵਖਰੀ ਰੱਗ ਹੇ।
(ਕੀ ਕਰਾ, ਸੱਸ ਦਾ ਅਜਬ ਵਿਹਾਰ ਸਹੁਰੇ ਤੋਂ ਵੱਖ ਹੈ)
ਰਗੜਾ ਘਾਟਾ
ਹਿਸ ਸੌਦੇ ਚੂੰ ਤਾਂ ਮੈਕੂੰ ਢੇਰ ਰਗੜਾ ਲਗੈ।
(ਇਸ ਸੌਦੇ ਵਿਚੋਂ ਤਾਂ ਮੈਨੂੰ ਬਹੁਤਾ ਘਾਟਾ ਪਿਆ ਹੈ)
ਰਮਜ਼: ਇਸ਼ਾਰੇ/ਭਾਵਨਾ
ਰਮਜ਼ਾ ਮਾਰਦੇ ਦੀ ਅੰਦਰ ਦੀ ਰਮਜ਼ ਪਛਾਣ ਘਿਧੀਮ।
(ਇਸ਼ਾਰੇ ਕਰਦੇ ਦੀ ਮੈਂ ਅੰਦਰ ਦੀ ਭਾਵਨਾ ਪਾ ਲਈ ਹੈ)
ਰਮਣਾ: ਰਿਸ ਜਾਣਾ
ਤੇਲ ਝਸਾ, ਦਵਾ ਰਮ ਵੈਸੀ, ਸਿਕਰੀ ਮਰ ਵੈਸੀ।
(ਤੇਲ ਝਸਾ, ਦਵਾ ਰਿਸ ਜਾਊ, ਸਿਕਰੀ ਹੱਟ ਜਾਊ)
ਰਮਤਾ: ਘੁਮੱਕੜ
ਰਮਤੇ ਸਾਧੂ ਜੁਲਦੇ ਹਿਨ, ਭਗਤ ਵਸਦੇ ਭਲੇ।
(ਘੁਮੱਕੜ ਸਾਧ ਚਲਦੇ ਨੇ, ਭਗਤ ਸੁਖੀ ਵਸਣ)
ਰੜਨਾ/ਰੜ ਰੜ ਕਰਨਾ: ਖਿੱਝ ਕੇ ਪੈਣਾ
ਸੁਣਦਾ ਤਾਂ ਕੈਂਹਦੀ ਕਾਈ ਨਹੀਂ ਰੜਦਾ/ਰੜ ਰੜ ਕਰਦਾ ਰਾਂਧੈ।
(ਸੁਣਦਾ ਤਾਂ ਕਿਸੇ ਦੀ ਕੋਈ ਨਹੀਂ, ਖਿਝ ਖਿਝ ਪੈਂਦਾ ਹੈ)
ਰੜਾ: ਖੁਸ਼ਕ
ਚੌਂਕ ਨਾਲ ਲਗਦਾ ਰੜਾ ਮੈਦਾਨ, ਜਲਸੇਂ ਕੂੰ ਠੀਕ ਰਾਹਸੀ।
(ਚੌਂਕ ਨਾਲ ਲਗਵਾਂ ਖੁਸ਼ਕ ਮੈਦਾਨ ਜਲਸੇ ਨੂੰ ਠੀਕ ਰਹੂ)
ਰੜਾਣਾ: ਖਿਝ ਵਿਚ ਰੋਣਾ
ਭੁੱਖੇ ਬਾਲ ਕੂੰ ਕੀਊਂ ਰੜਾਈ ਵੈਂਦੇ ਹੋ, ਡੁੱਧ ਪਿਲਾਵੋ।
(ਭੁੱਖੇ ਬੱਚੇ ਨੂੰ ਖਿਝਾ ਕੇ ਕਿਉਂ ਰੁਆਈ ਜਾਂਦੇ ਹੋ, ਦੁੱਧ ਪਿਆਉ)
ਰਾਸ: ਪੂੰਜੀ/ਨਾਟਕ/ਮਾਫ਼ਕ
ਰਾਸ ਲੀਲ੍ਹਾ ਵਿਚ ਰਾਸ ਲਾਣੀ ਮੈਕੂੰ ਰਾਸ ਨਹੀਂ ਆਈ।
(ਨਾਟਕ ਵਿਚ ਪੂੰਜੀ ਲਗਾਉਣੀ ਮੈਨੂੰ ਮਾਫ਼ਕ ਨਹੀਂ ਹੈ)
ਰਾਹ ਤਰੀਕਾ/ਜਾਇਜ਼/ਚਲਦਾ ਹੋ
ਕਾਈ ਰਾਹ ਦੀ ਗਲ ਕਰ ਨਹੀਂ ਰਾਹ ਲਗ। ਹੇ ਕੋਈ ਰਾਹ ਹੇ।
(ਕੋਈ ਜਾਇਜ਼ ਗਲ ਕਰ ਨਹੀਂ ਚਲਦਾ ਹੋ। ਇਹ ਕੋਈ ਤਰੀਕਾ ਹੈ)
ਰਾਣ/ਰਾਨ: ਚੱਡੇ
ਪੁਲਿਸ ਤਸ਼ਦੱਦ ਵਿਚ ਬਾਗੀ ਦੇ ਰਾਣ/ਰਾਨ ਪਾੜ ਘੱਤੇ।
(ਪੁਲਿਸ ਤਸ਼ਦੱਦ ਵਿਚ ਬਾਗੀ ਦੇ ਚੱਡੇ ਪਾੜ ਸੁੱਟੇ)
ਰਾਂਧੇ ਰਹਿੰਦੇ
ਆਧੇ ਰਾਂਧੇ ਹਾਸੇ, ਈਂਞ ਨਾ ਕਰ, ਮੰਨਿਆਂ ਨਹੀਂ।
(ਕਹਿੰਦੇ ਰਹਿੰਦੇ ਸੀ, ਇਉਂ ਨਾ ਕਰ, ਮੰਨਿਆਂ ਹੀ ਨਹੀਂ)

(182)