ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/184

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'


ਯਲ-ਵਿਲੱਲੀਆਂ: ਲਲੂਆਂ ਵਾਲੀਆਂ ਗੱਲਾਂ
ਸਿਧਰੇ ਦੀਆਂ ਯਲ-ਵਿਲੱਲੀਆਂ ਦੇ ਮਜ਼ੇ ਪੈ ਚੈਂਦੇ ਹੋ।
(ਸਿਧਰੇ ਦੀਆਂ ਲਲੂ ਵਾਲੀਆਂ ਗਲਾਂ ਤੇ ਮਜ਼ੇ ਲਈ ਜਾਂਦੇ ਹੈ)
ਯਾ: ਜਾਂ
ਯਾ ਖਰਚਾ ਬੰਨ੍ਹ ਤੇ ਰਲਿਆ ਰਾਹੇ, ਯਾ ਨਿਕਲ ਵੰਞ।
(ਜਾਂ ਖਰਚ ਬੰਨ੍ਹ ਕੇ ਰਲਿਆਂ ਰਹੁ ਜਾਂ ਨਿਕਲ ਜਾ)
ਯਾਕ: ਚਿਲਾਅ
ਯਾਂਕ ਮਤ, ਕੈਂਹ ਨਹੀਂ ਸੁਣ ਤੈਂਡੀ ਪੁਕਾਰ।
(ਚਿਲਾਅ ਨਹੀਂ, ਕਿਸੇ ਤੇਰੀ ਪੁਕਾਰ ਨਹੀਂ ਸੁਣਨੀ)
ਯਾਤਨਾ: ਤਸੀਹੇ
ਜਸੂਸ ਕੂੰ ਬਹੂੰ ਯਾਤਨਾ ਡਿੱਤੀ ਪਰ ਭੇਤ ਨਿਸ ਡਿੱਤਾ।
(ਜਲੂਸ ਨੂੰ ਬਹੁਤ ਤਸੀਹੇ ਦਿਤੇ, ਪਰ ਭੇਤ ਉਸ ਨਹੀਂ ਦਿਤਾ)
ਯੋਗ: ਲਾਇਕ
ਲੁਟੀ ਆਬਰੂ ਨਾਲ ਹੁਣ ਮੈਂ ਕਹਿ ਯੋਗ ਨਾ ਰਹੀ।
(ਲੁੱਟੀ ਇਜ਼ਤ ਨਾਲ ਹੁਣ ਮੈਂ ਕਿਸੇ ਲਾਇਕ ਨਾਂਹ ਰਹਿ ਗਈ)
ਯੋਨੀ: ਜੂਨ
ਆਧੇ ਹਿਨ ਚੁਰਾਸੀ ਲੱਖ ਯੋਨੀਆਂ ਹਿਨ, ਕਹਿੰ ਗਿਣੀਆਂ ਹਿਨ।
(ਕਹਿੰਦੇ ਨੇ 84 ਲੱਖ ਜੂਨਾਂ ਨੇ, ਕਿਸੇ ਗਿਣੀਆਂ ਨੇ)

(ਰ)


ਰਈ: ਲਿਹਾਜ਼/ਪੱਖ ਪਾਤ
ਉਸਤਾਦ ਕੈਂਹ ਨਾਲ ਰਈ ਨਾ ਕਰੇ, ਰੋਸ ਰਾਂਧੈ।
(ਅਧਿਆਪਕ ਕਿਸੇ ਨਾਲ ਪੱਖਪਾਤ ਨਾ ਕਰੇ, ਰੋਸ ਰਹਿੰਦਾ ਹੈ)
ਰਈਅਤ: ਪਰਜਾ
ਰਾਜਿਆਂ ਵੇਲੇ ਰਈਅਤ ਹੂੰਦੀ, ਹੁਣ ਰਈਅਤ ਆਪ ਹੇ ਰਾਜਾ।
(ਰਾਜਿਆਂ ਵੇਲੇ ਪਰਜਾ ਹੁੰਦੀ, ਹੁਣ ਪਰਜਾ ਆਪ ਹੈ ਰਾਜਾ)
ਰਈਸ: ਧਨੀ/ਅਮੀਰ
ਰਕਸ ਤਾਂ ਰਈਸਾਂ ਦੇ ਸ਼ੁਗ਼ਲ ਪਰ ਗ਼ਰੀਬਾਂ ਲਈ ਰਿਜ਼ਕ।
(ਨਾਚ ਤਾਂ ਅਮੀਰਾਂ ਦੇ ਮੌਜ ਮੇਲੇ ਪਰ ਗ਼ਰੀਬਾਂ ਦੀ ਰੋਟੀ)
ਰਸ਼ਕ: ਰੀਸ/ਈਰਖਾ
ਚੰਗੇ ਨਾਲ ਰਸ਼ਕ ਚੰਗਾ ਪਰ ਅਨਮਤੀਆਂ ਨਾਲ ਰਸ਼ਕ ਨਾ ਰਖੋ।
(ਚੰਗੇ ਦੀ ਰੀਸ ਚੰਗੀ ਪਰ ਦੂਜੇ ਫ਼ਿਰਕੇ ਨਾਲ ਈਰਖਾ ਨਾ ਰਖੋ)
ਰਸਨਾ: ਜੀਭ
ਮਿੱਠੀ ਰਸਨਾ ਪਿਆਰ ਵਧਾਵੇ ਤੇ ਕੌੜੀ ਵੈਰ ਵਿਰੋਧ।
(ਮਿੱਠੀ ਨਿੰਮਰ ਜੀਭਾ ਪਿਆਰ ਵਧਾਏ ਤੇ ਕੌੜੀ ਵੈਰ ਵਿਰੋਧ)

(180)