ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਫਾਜ਼ਲ: ਵਿਦਵਾਨ-ਦੇਖੋ 'ਆਲਮ ਫਾਜ਼ਲ
ਫਾਂਟਾ: ਛਾਂਟਾ/ਛਮਕ
ਬਿਨ੍ਹਾਂ ਦਾ ਫਾਂਟਾ ਮੰਨਜ਼ੂਰ ਹੇ ਤੇ ਆਪਣਿਆਂ ਦੀ ਡਾਂਟ ਨਹੀਂ।
(ਦੂਜਿਆਂ ਦੇ ਛਾਂਟੇ ਮੰਨਜ਼ੂਰ ਨੇ ਤੇ ਆਪਣਿਆਂ ਦੀ ਡਾਂਟ ਵੀ ਨਹੀਂ)
ਫ਼ਾਤਿਆ: ਮੌਤ ਤੇ ਸ਼ਰਧਾਂਜਲੀ
ਫਕੀਰ ਦੇ ਫ਼ੌਤ ਹੋਣ ਤੇ ਕਾਜ਼ੀ ਦੇ ਵਾਤਿਆ ਨੇ ਰੁਵਾ ਡਿੱਤਾ।
(ਫਕੀਰ ਦੀ ਮੌਤ ਤੇ ਕਾਜ਼ੀ ਦੀ ਸ਼ਰਧਾਂਜਲੀ ਰੁਆ ਗਈ)
ਫਾਥਾ: ਫਸਿਆ
ਜ਼ਿੰਮਾਂ ਤਾਂ ਚਾ ਘਿਧਮ, ਬਹੂੰ ਫਾਥਾ ਪਿਆਂ।
(ਮੈਂ ਜ਼ੁੰਮੇ ਤਾਂ ਪਾ ਲਿਐ, ਬਹੁਤ ਫਸਿਆ ਪਿਆਂ)
ਫ਼ਾਰਖ਼ਤੀ: ਨਵਿਰਤੀ/ਫਾਰਗੀ
ਬਦਲੀ ਤਾਂ ਥੀ ਗਈ ਹੇ ਬਸ ਫ਼ਰਖਤੀ ਰਾਂਧੀ ਹੇ।
(ਬਦਲੀ ਤੇ ਹੋ ਗਈ ਹੈ, ਬਸ ਫ਼ਾਰਗੀ ਰਹਿੰਦੀ ਹੈ)
ਫਾਵਾ: ਬੌਰਾ
ਪਿਊ ਟੁਰ ਗਿਆਇਸ, ਰੋ ਰੋ ਫਾਵਾ ਥੀ ਗਿਐ।
(ਪਿਉ ਚਲ ਬਸਿਆ ਹੈ, ਰੋ ਰੋ ਬੌਰਾ ਹੋ ਗਿਆ ਹੈ)
ਫਿਕ: ਫੁੱਟ
ਇਸ਼ਕ ਦੇ ਮਾਮਲੇ ਨੇ ਯਾਰਾਂ ਵਿਚ ਫਿਕ ਪਾ ਡਿੱਤੀ।
(ਇਸ਼ਕ ਦੇ ਮਾਮਲੇ ਨੇ ਯਾਰਾਂ ਵਿਚ ਫੁੱਟ ਪਾ ਦਿੱਤੀ)
ਫਿੱਟ: ਖਰਾਬ/ਫੱਟ
ਰਾਤ ਗਰਮੀ ਹਾਈ, ਡੁੱਧ ਪਿਆ ਫਿਟ ਗਿਐ।
(ਰਾਤੀਂ ਗਰਮੀ ਸੀ, ਪਿਆ ਦੁੱਧ ਫੱਟ ਗਿਆ ਹੈ)
ਫ਼ਿਟਕ: ਭੈੜੀ ਵਾਦੀ
ਊਂਞ ਤਾਂ ਇਮਾਨਦਾਰ ਹੇ, ਹਫ਼ੀਮ ਦੀ ਫਿਟਕ ਹਿਸ।
(ਊਂ ਤਾਂ ਇਮਾਨਦਾਰ ਹੈ, ਅਫ਼ੀਮ ਦੀ ਭੈੜੀ ਵਾਦੀ ਹੈਸ)
ਫਿਟੜੀਆਂ ਦਾ ਫੇਟ: ਵਿਗੜੈਲ
ਫਿਟੜੀਆਂ ਦਾ ਫੇਟ ਹੈ, ਭਿੜਨੇ ਕੂੰ ਚੋਤਾ ਵੱਟੀ ਰਖਦੈ।
(ਵਿਗੜੈਲ ਹੈ, ਲੜਨ ਨੂੰ ਤੜਫਟ ਤਿਆਰ ਰਹਿੰਦਾ ਹੈ)
ਫ਼ਿਰਾਕ: ਵਿਛੋੜਾ
ਵਤਨ ਦਾ ਫ਼ਿਰਾਕ ਉਮਰਾਂ ਦਾ ਝੋਰਾ ਹੁੰਦੈ।
(ਵਤਨ ਦਾ ਵਿਛੋੜਾ, ਉਮਰ ਭਰ ਦਾ ਦੁਖੜਾ ਹੁੰਦਾ ਹੈ)
ਫ਼ੀਂਗਾਂ: ਟੇਪੇ/ਛਿੱਟੇ
ਜ਼ਰਾ ਡੇਖ ਕੇ ਤ੍ਰੌਂਕ, ਫ਼ੀਂਗਾਂ ਸਟੀਂਦਾ ਪਿਐਂ।
(ਵੇਖ ਕੇ ਛਿੜਕ, ਛਿੱਟੇ ਪਾਈ ਜਾਨੈ)
ਫ਼ੀਨੀ: ਮਿੱਢੇ ਨੱਕ ਵਾਲੀ
ਮੂੰਹ ਤਾਂ ਗੋਰਾ ਚਿੱਟਾ ਹਿੱਸ ਪਰ ਨੱਕ ਦੀ ਜ਼ਰਾ ਫ਼ੀਨੀ ਹੈ।
(ਮੂੰਹ ਗੋਰਾ ਚਿੱਟਾ ਹੈ ਪਰ ਨੱਕੋਂ ਮਿੱਢੀ ਹੈ)

(147)