ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਪਿਸੁ ਪੋਵਣੇ: ਹੌਲ ਪੈਣੇ
ਤੈਂਕੂ ਕਿਉਂ ਪਿਸੂ ਪੂੰਦੇ ਹਿਨ, ਖਰਚਾ ਸਾਰਾ ਮੈਂਡੈ।
(ਤੈਨੂੰ ਕਿਉਂ ਹੌਲ ਪੈਣ ਲਗੇ ਨੇ, ਖਰਚਾ ਸਾਰਾ ਮੇਰਾ ਹੈ)
ਪਿੱਖ/ਪਿੱਛ: ਦਸਤ
ਤੂ ਧਿਆਨ ਕਰ, ਬਾਲ ਡੁੱਧ ਪੀਂਦਈ ਤੇ ਪਿੱਖ/ਪਿੱਛ ਕਰਨੈ।
(ਤੂੰ ਧਿਆਨ ਰੱਖ, ਬਚਾ ਦੁੱਧ ਚੁੰਘਦੈ ਤੇ ਦਸਤ ਕਰਦਾ ਹੈ)
ਪਿਛੂੰ: ਪਿਛਲਾ ਨਿਵਾਸ
ਬੋਲੀ ਤਾਂ ਸਾਡੀ ਬੁਲੀਂਦੇ ਹਨ, ਪਿੱਛੂ ਕਿੱਥੂੰ ਦੇ ਹਿਨ।
(ਬੋਲੀ ਤਾਂ ਸਾਡੀ ਬੋਲਦੇ ਨੇ, ਪਿਛਲਾ ਨਿਵਾਸ ਕਿਥੋਂ ਦਾ ਨੇ)
ਪਿਛਾਵੜੇ: ਪਿਛਵਾੜੇ
ਪਿਛਾਵੜੇ ਵਡਾ ਐੱਠਾ ਹੇ, ਦੋਦਾ ਖੇਡੋ ਭਾਵੇਂ ਕੌਡੀ।
(ਪਿਛਵਾੜੇ ਵਡਾ ਮੈਦਾਨ ਹੈ, ਧਕਮ-ਧੱਕੀ ਖੇਡੋ ਚਾਹੇ ਕੌਡੀ)
ਪਿੰਞ/ਪਿੰਞਣੀ: ਪਿੰਜ/ਪਿੰਜਣੀ
ਖਲੋ ਕੇ ਪਿੰਞਾਵਣਾ ਪੂੰਦੈ, ਪਿੰਞਣੀਆਂ ਡੂੱਖਣ ਲਗ ਵੈਂਦੀਆਂ ਹਿਨ।
(ਖਲੋ ਕੇ ਪਿੰਜਾਣਾ ਪੈਂਦਾ ਹੈ, ਪਿੰਜਣੀਆਂ ਦੁਖਣ ਲਗ ਜਾਂਦੀਆਂ ਨੇ)
ਪਿਤਾ/ਪਿਤੀ: ਮਤੀਰਾ/ਮਤੀਰੀ
ਚੀਚਕੇ ਵਾੜੀ ਵਿਚ ਬੀਜੇ ਹਿਨ, ਪਿਤੇ/ਪਿਤੀਆਂ ਢੇਰ
(ਮਤੀਰੇ ਦੇ ਬੀਜ ਬਗੀਚੀ ਵਿਚ ਬੀਜੇ ਨੇ, ਮਤੀਰੇ/ਮਤੀਰੀਆਂ ਬਹੁਤ)
ਪਿਤਰਸ: ਪਤੀਸ
ਸਾਹਵਰੇ ਪਿਤਰਸ ਤਾਂ ਹੇ ਭਾਈ ਨਾ, ਤੈਕੂੰ ਮਨੀਂਦੀ ਹਾਂ।
(ਸਹੁਰੀਂ ਪਤੀਸ ਤਾਂ ਕੋਈ ਹੈ ਨਹੀਂ, ਤੈਨੂੰ ਮੰਨਦੀ ਹਾਂ)
ਪਿੱਦਾ/ਪਿੱਦੀ: ਮਧਰਾ/ਮਧਰੀ
ਪਿੱਦੇ ਦਾ ਜੋੜ ਪਿੱਦੀ ਨਾਲ ਤਾਂ ਬਿਠਾ ਡਿਤਾ ਹਈ, ਉਲਾਦ ਕੇਹੀ ਥੀਸੀ।
(ਮਧਰੇ ਦਾ ਮੇਲ ਮਧਰੀ ਨਾਲ ਤਾਂ ਬੰਨ੍ਹ ਦਿਤਾ ਹੀ, ਉਲਾਦ ਕੈਸੀ ਹੋਊ)
ਪਿੰਨ: ਭੀਖ ਮੰਗ
ਪਿੰਨਣ ਗਿਆ ਤਾਂ ਮਰ ਗਿਆ, ਪਿੰਨਣ ਮੁਲ ਨਾ ਵੰਞ।
(ਭੀਖ ਮੰਗਣ ਗਿਆ ਤਾਂ ਮਰ ਗਿਆ, ਭੀਖ ਨੂੰ ਜਮਾਂ ਨਾ ਜਾ)
ਪਿੰਨਾਂ ਗੋਲਾ
ਹਿੱਕ ਪਿੰਨਾਂ ਪਸ਼ਮ ਘਟ ਗਿਆ ਹੈ, ਲਿਆ ਡੇ।
(ਇੱਕ ਗੋਲਾ ਪਸ਼ਮ ਘਟ ਗਈ ਹੈ, ਲਿਆ ਦੇ)
ਪਿੱਪੂੰ: ਖੱਟੀਆਂ ਭੂਕਾਂ
ਟਿੱਬੇ ਦੇ ਮੁੰਢ ਵਿਚੂੰ ਪਿੱਪੂੰ ਕੱਪ ਘਿਨਾ, ਚਟਣੀ ਬਣੈਸਾਂ।
(ਟਿੱਬੇ ਦੇ ਮੁੱਢਾਂ ਖੱਟੀਆਂ ਭੂਕਾਂ ਤੋੜ ਲਿਆ, ਚਟਣੀ ਬਣਾਉਂ)
ਪਿਰਾਹ: ਵੱਡਾ ਕਮਰਾ
ਘਰ ਕੇ ਹੇ, ਡੂ ਕੋਠੜੀਆਂ ਨੇ, ਪਿਰਾਹ ਕਾਈ ਨਹੀਂ।
(ਘਰ ਕੀ ਹੈ ਦੋ ਕੋਠੜੀਆਂ ਹਨ, ਵਡਾ ਕਮਰਾ ਕੋਈ ਨਹੀਂ)

(142)