ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਦਸੌਰ/ਦਿਸਾਵਰ: ਬਦੇਸ਼
ਦਸੌਰ ਦੀ ਕਸ਼ਿਸ਼ ਗਭਰੂਆਂ ਕੂੰ ਵਰਗਲਾ ਰਹੀ ਹੇ।
(ਵਦੇਸ਼ ਦੀ ਖਿੱਚ ਗਭਰੂਆਂ ਨੂੰ ਵਰਗਲਾ ਰਹੀ ਹੈ)
ਦਹਿਲੀਜ਼: ਚੁਗਾਠ
ਚਿੱਤ ਸ਼ਾਂਤ ਰਹਵੇ ਤਾਂ ਡੁੱਖ ਦਹਿਲੀਜ਼ ਨਾ ਟੱਪੇ।
(ਚਿੱਤ ਸ਼ਾਂਤ ਰਹੇ ਤਾਂ ਦੁੱਖ ਚੁਗਾਠ ਨਾ ਟੱਪੇ)
ਦੱਖਣਾ/ਦਛਣਾ:ਭਿਖਿਆ
ਰਸਮਾਂ ਘਟਾ ਕੇ ਸਾਦੀਆਂ ਕੀਤੀਆਂ, ਪੰਡਤ ਦੀ ਦਖਣਾ/ਦਛਣਾਂ ਨੂੰ ਮਾਰ।
(ਰਸਮਾਂ ਘੱਟ ਤੇ ਸਾਦਾ ਕੀਤੀਆਂ, ਪੰਡਤ ਦੀ ਭਿਖਿਆ ਤੇ ਮਾਰ)
ਦੰਗ: ਧਮੱਚੜ
ਵੈਰੀ ਕਤਲ ਕਰਕੇ ਵਿਹੜੇ ਚੂੰ ਦੰਗਦੇ ਗਏ ਹਿਨ।
(ਵੈਰੀ ਕਤਲ ਕਰਕੇ ਵਿਹੜੇ ਵਿਚੋਂ ਧਮੱਚੜ ਪਾਂਦੇ ਗਏ ਨੇ)
ਦੱਝਣਾ: ਮੱਚਣਾ
ਝੁੱੱਗੀਆਂ ਦੇ ਦਝਣ ਤੇ ਪਏ ਕੁਰਲਾਟ ਨੇ ਦਿਲ ਹਿੱਲਾ ਡਿੱਤਾ।
(ਝੁਗੀਆਂ ਮੱਚਣ ਤੇ ਪਏ ਕੁਰਲਾਟ ਨਾਲ ਦਿਲ ਹਿਲ ਗਿਆ)
ਦਫ਼ਨ: ਦਬਾਉਣਾ
ਆਪਸੀ ਵੈਰ ਕੂੰ ਇਸੇ ਲਾਸ਼ ਨਾਲ ਹੀ ਦਫਨ ਕਰ ਦਿਉ।
(ਆਪਸੀ ਵੈਰ ਨੂੰ ਇਸੇ ਲਾਸ਼ ਨਾਲ ਹੀ ਦੱਬਾਅ ਦਿਉ)
ਦਬਸ਼/ ਦਹਿਸ਼ਤ: ਡਰ
ਦਬਸ਼ ਤੇ ਦਹਿਸ਼ਤ ਵਿਚ ਆ ਕੇ ਕੀਤਾ ਨਿਕਾਹ ਗੁਨਾਂਹ ਹੇ।
(ਡਰ ਥਲੇ ਕੀਤਾ ਨਿਕਾਹ ਗੁਨਾਹ ਹੈ)
ਦੱਬਕਾ: ਲੁਕਵਾਂ ਬਕਸਾ
ਗਾਹਣਿਆਂ ਕੂੰ ਰਖਣ ਆਸਤੇ ਲੁਕਵਾਂ ਦਬਕਾ ਹੇ।
(ਗਹਿਣਿਆਂ ਨੂੰ ਰੱਖਣ ਲਈ ਚੋਰ ਬਕਸਾ ਹੈ)
ਦੱਬਾ: ਧੱਕੇ ਦੀ ਮਾਲਕੀ
ਡਾਢਿਆਂ ਮੈਂਡੀ ਪੈਲੀ ਤੇ ਦੱਬਾ ਮਾਰ ਘਿਧੈ।
(ਜ਼ੋਰਾਵਰਾਂ ਮੇਰੇ ਖੇਤ ਤੇ ਧੱਕੇ ਨਾਲ ਕਬਜ਼ਾ ਕਰ ਲਿਆ ਹੈ)
ਦਬੈਲ/ਦੁਬੈਲ: ਅਧੀਨ
ਬੰਦੂਕਾਂ ਡਿੱਖਾ ਕੇ ਕਬੀਲੇ ਕੂੰ ਦੁਬੈਲ ਕਰ ਘਿਧੋਨੇ।
(ਬੰਦੂਕਾਂ ਵਿਖਾ ਕੇ ਕਬੀਲੇ ਨੂੰ ਅਧੀਨ ਕਰ ਲਿਆ ਸਾਨੇ)
ਦੱਭ: ਘਾਹ/ਧੂੜ
ਥੀਓ ਪਵਾਹੀ ਦੱਭ ਜੇ ਸਾਈਂ ਲੋੜੇਂ ਸਭ।
(ਪੈਰਾਂ ਦੀ ਘਾਹ ਫੂਸ/ਧੂੜ ਹੋਜਾ ਜੇ ਸਜਣਾ ਸੱਭ ਦੀ ਸੁੱਖ ਮੰਗਦੈ)
ਦਮਦਮਾ: ਟਿੱਲਾ/ਟਿੱਬਾ
ਉਜਾੜਾਂ ਵਿਚ ਕੋਈ ਦਮਦਮਾ ਟੋਲੋ, ਉਤਾਰਾਂ ਕਰੂੰ।
(ਉਜਾੜਾਂ ਵਿਚ ਕੋਈ ਟਿੱਲਾ/ਟਿੱਬਾ ਲਭੋ, ਪੜਾਅ ਕਰੀਏ)

(125)