ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਤਾਤ: ਆਸ
ਪਰਾਈ ਤਾਤ ਵਿਸਾਰ ਛੋੜ, ਆਪੂੰ ਮਨ-ਬਲ ਫੜ।
(ਬਿਗਾਨੀ ਆਸ ਭੁੱਲ ਜਾ, ਆਪ ਦਾ ਹੀ ਮਨ ਤਕੜਾ ਕਰ)
ਤਾਨ: ਲੇਅ-ਦੇਖੋ 'ਤਰਜ਼'
ਤਾਬ/ਤਾੜ ਦਾਬਾ/ਰੋਹਬ
ਤਾੜ ਕੇ ਰਖੀਦੈ, ਬਾਬੇ ਦੀ ਤਾਬ ਹੇਠ ਰਹਵੇ।
(ਦਾਬੇ ਹੇਠ ਰਖੀਦਾ ਹੈ, ਬਾਬੇ ਦੇ ਰੋਹਬ ਹੇਠ ਰਹੇ)
ਤਾਬਿਆ: ਹਜ਼ੂਰੀ ਵਿਚ
ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਸਿੰਘ ਊਂਘਦਾ ਪਿਐ।
(ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠਾ ਸਿੰਘ ਊਂਘ ਰਿਹਾ ਹੈ)
ਤਾਬੇਦਾਰ: ਸੇਵਕ
ਮੈਂ ਤੁਹਾਡਾ ਤਾਬੇਦਾਰ, ਕੇ ਮਜਾਲ ਅਗੂੰ ਕੂਵਾਂ।
(ਮੈਂ ਤੁਹਾਡਾ ਸੇਵਕ, ਕੀ ਜੁਰਅਤ ਅਗੋਂ ਬੋਲਾਂ)
ਤਾਮ: ਅੰਨ
ਬੁਲ੍ਹੇ ਕੋਲੂੰ ਚੁਲ੍ਹਾ ਚੰਗਾ ਜਿਸ ਤੇ ਤਾਮ ਪਕਾਈਦਾ।
(ਬੁਲ੍ਹੇ ਸ਼ਾਹ ਨਾਲੋਂ ਤਾਂ ਚੁਲਾ ਹੀ ਚੰਗੈ, ਜਿਸ ਤੇ ਅੰਨ ਤਾਂ ਪਕਾ ਲਈਦਾ ਹੈ)
ਤ੍ਰਾੜਾ: ਹੋਲਾਂ
ਰੁੱਤ ਵੈਂਦੀ ਪਈ ਹੈ, ਡੱਡੇ ਪੱਕ ਚਲੇਨ, ਤ੍ਰਾੜਾ ਤਾਂ ਖਵਾ ਡੇ।
(ਰੁਤ ਜਾ ਰਹੀ ਹੈ, ਟਾਟਾਂ ਪੱਕ ਚਲੀਆਂ ਨੇ, ਹੋਲਾਂ ਤਾਂ ਖੁਆ ਦੇ)
ਤ੍ਰਿਆ/ਤੀਮੀ/ਤ੍ਰੀਮਤ: ਤੀਵੀਂ/ਔਰਤ/ਸਤ੍ਰੀਆਂ/ਇਸਤਰੀ
ਤ੍ਰੀਆ/ਤੀਮੀ, ਜਗਤ ਜਮਾਵੇ, ਪਾਲੇ ਪਰ ਲਤਾੜੀ ਰਾਹਵੇ।
(ਇਸਤਰੀ, ਜਗਤ ਪੈਦਾ ਕਰੇ, ਪਾਲੇ ਪਰ ਲਤਾੜੀ ਰਹੇ)
ਤ੍ਰਿਆਕਾਲ: ਤੀਜੀ ਧਿਰ
ਕੈਂਹ ਤ੍ਰਿਆਕਲ ਕੋਲੂੰ ਭਾਅ ਲੁਆ ਵੇਖੀਏ।
(ਕਿਸੇ ਤੀਜੀ ਧਿਰ ਕੋਲੋਂ ਮੁੱਲ ਪੁਆ ਵੇਖੀਏ)
ਤ੍ਰਿਖਾ: ਤੇਜ਼/ਤਿਹਾਇਆ
ਤ੍ਰਿਖਾ ਤ੍ਰਿਖਾ ਭਜਦਾ ਆਇਆਏ, ਢੇਰ ਤ੍ਰਿਖਾ ਹੋਸੀ।
(ਤੇਜ਼ ਤੇਜ਼ ਭਜਦਾ ਆਇਆ ਹੈ, ਬਹੁਤ ਤਿਹਾਇਆ ਹੋਊ)
ਤਿੰਘ/ਤ੍ਰਿੰਘ: ਜ਼ੋਰ ਲਾ ਕੇ
ਤੈਂਡੀ ਤਾਂ ਊਹਾ ਗਲ ਹੇ-ਸੂਏ ਭੇਡ ਤਿੰਘੇ/ਡੂੰਘੇ ਛਤਰਾ
(ਤੇਰੀ ਤਾਂ ਉਹੀ ਗਲ ਹੈ-ਸੂਏ ਭੇਡ ਤੇ ਤਿੰਘੀ ਛਤਰਾ ਭੇਡੂ)
ਤ੍ਰਿਣਾ: ਲਗਰਾਂ।
ਤਪੇ ਅਕਾਸ਼ ਤੂੰ ਕਣੀਆਂ ਵਸੀਆਂ ਤਾਂ ਤ੍ਰਿਣਾ ਫੁੱਟੀਆਂ।
(ਤਪੇ ਅਸਮਾਨੋਂ ਕਣੀਆਂ ਵਰੀਆਂ ਤੇ ਲਗਰਾਂ ਫੁੱਟੀਆਂ ਨੇ)

(119)