ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਤਰੁਠਾ: ਪ੍ਰਸੰਨ
ਸੇਵਾ ਵਿਚ ਲਗਾ ਰਾਹਿ, ਮਾਲਕ ਤਰੁਠਸੀ ਤੇ ਡੇਸੀ।
(ਸੇਵਾ ਵਿਚ ਲਗਾ ਰਹਿ, ਮਾਲਕ ਪ੍ਰਸੰਨ ਹੋਊ ਤਾਂ ਦੇਊ)
ਤਰੁੰਡਣਾ/ਤਰੁੰਨਣਾ: ਲਾਪਰਨਾ/ਮੁੱਛਣਾ
ਬਕਰੀਆਂ ਸਾਰੇ ਡੱਡੇ ਤਰੁੰਡ/ਤਰੁੰਨ ਘਿਧੇ ਹਿਨ।
(ਬਕਰੀਆਂ ਸਾਰੀਆਂ ਟਾਟਾਂ ਲਾਪਰ/ਮੁੱਛ ਲਈਆਂ ਨੇ)
ਤਰੁੱਪ ਦਾ ਯੱਕਾ: ਸਿਰੇ ਦਾ ਵਾਰ
ਅਸਮਤ ਲੁੱਟਣ ਦੀ ਤੁਹਮਤ ਤੈਂਡਾ ਤਰੁੱਪ ਦਾ ਯੱਕਾ ਹੇ, ਨਿਕਲ ਕੇ ਡਿਖਾਵੇ।
(ਇਜ਼ਤ ਲੁੱਟਣ ਦਾ ਦੋਸ਼ ਤੇਰਾ ਸਿਰੇ ਦਾ ਵਾਰ ਹੈ, ਬਚ ਕੇ ਵਿਖਾਏ)
ਤਲਬ: ਤਨਖਾਹ/ਇਛਿਆ
ਏਦੂੰ ਵਡੀ ਤਲਬ ਦੀ ਮੈਕੂੰ ਤਲਬ ਨਹੀਂ ਹੇ।
(ਇਸ ਤੋਂ ਵੱਧ ਤਨਖਾਹ ਦੀ ਮੈਨੂੰ ਇਛਿਆ ਨਹੀਂ ਹੈ)
ਤਲਾਈ: ਵਿਛੌਣਾ
ਪਰਾਹੁਣੇ ਤਲੇ ਨਵੀਂ ਸੁਥਰੀ ਤਲਾਈ ਪਾਵੀਂ।
(ਪਤੀ ਥੱਲੇ ਨਵਾਂ ਸੁਥਰਾ ਵਿਡੌਣਾ ਪਾਈਂ)
ਤਲਾਫ਼ੀ: ਘਾਟਾ ਪੂਰਾ ਕਰਨਾ
ਨੁਕਸਾਨ ਦੀ ਤਲਾਫ਼ੀ ਦੇ ਹੁਕਮ ਵੀ ਨਾਲ ਥਏ ਹਿਨ।
(ਨੁਕਸਾਨ ਭਰਨ ਦੇ ਹੁਕਮ ਵੀ ਨਾਲ ਹੋਏ ਹਨ)
ਤਲੀ ਦਾ ਲੇਪਾ: ਹੱਥਾਂ ਨਾਲ ਲਿਪਣਾ
ਚੌਂਕੇ ਵਿਚ ਤਲੀ ਦਾ ਸੂਹਣਾ ਲੇਪਾ ਡੇ ਚਾ।
(ਚੌਂਕੇ ਵਿੱਚ ਹਥਾਂ ਨਾਲ ਸੋਹਣੀ ਤਰ੍ਹਾਂ ਲਿੱਪ ਦੇ)
ਤਲਾਂ/ਤਲੂੰ: ਹੇਠਾਂ/ਹੇਠੋਂ
ਤਲਾਂ ਤਾਂ ਡੇਖ ਤਲੂੰ ਕੇ ਪਿਆ ਵਿਟੀਦੈ।
(ਹੇਠਾਂ ਤਾਂ ਵੇਖ, ਹੇਠੋਂ ਕੀ ਡੁਲ੍ਹਦਾ ਪਿਆ ਹੈ)
ਤਵੱਕੋਂ ਤਵੱਕਲੀ: ਉਮੀਦ/ਸਬੱਬੀਂ
ਤਵੱਕੋਂ ਕਾਈ ਨਾਹੀ, ਤਵੱਕਲੀਂ ਡੋਹੇਂ ਬੇਲੀ ਮਿਲ ਪਏ।
(ਉਮੀਦ ਕੋਈ ਨਹੀਂ ਸੀ, ਸਬਬੀ ਦੋਵੇਂ ਯਾਰ ਮਿਲ ਪਏ)
ਤਵੱਜੋ: ਧਿਆਨ
ਸਮਝ ਕੇ ਆਵੇ, ਸਬਕ ਧਿਰ ਤਾਂ ਤਵੱਜੋ ਨਹੀਂ ਡੀਂਦਾ।
(ਸਮਝ ਕੀ ਆਉ, ਸਬਕ ਵਲ ਤਾਂ ਧਿਆਨ ਨਹੀਂ ਦਿੰਦਾ)
ਤੜ: ਸਹਾਰਾ/ਡਰਾਵਾ
ਕੈਂਦੀ ਤੜ ਤੇ ਦੰਗਦੈ, ਤੂ ਵੀ ਚੰਗੀ ਤੜ ਡੇਵਿਸ।
(ਕੀਹਦੇ ਸਹਾਰੇ ਟੱਪਦੈ, ਤੂੰ ਵੀ ਤਕੜਾ ਡਰਾਵਾ ਦੇ)

(117)