ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਤਦਭਵ: ਉਚਾਰਨ ਭੇਦ ਵਾਲੇ ਸ਼ਬਦ
ਬਹੂੰ ਸਾਰੇ ਤਦਭਵ ਸ਼ਬਦ ਹਿਨ, ਭਾਵ ਹਿੱਕੋ ਡੇਵਿਨ।
(ਬਹੁਤ ਸਾਰੇ ਸ਼ਬਦ ਉਚਾਰਨ ਵਿੱਚ ਵੱਖ ਹਨ ਪਰ ਭਾਵ ਉਹੀ ਦਿੰਦੇ ਨੇ)
ਤੱਡੀ/ਤੰਦੀ: ਧਮਕਾਊ ਦਬਾਅ
ਸਰਕਾਰੀ ਤੱਡੀ/ਤੰਦੀ ਡਿਵੀਦੀ ਪਈ ਹੈ, ਮਾਮਲਾ ਭਰ ਡੇਵੂੰ।
(ਸਰਕਾਰੀ ਧਮਕਾਊ ਦਬਾਅ ਦਿਤਾ ਜਾ ਰਿਹੈ, ਮਾਮਲਾ ਤਾਰ ਦੇਈਏ)
ਤਨਾਜ਼ਾ: ਝਗੜਾ
ਤਨਾਜ਼ਾ ਕਰੇਸੋ ਤਾਂ ਗਲ ਅੜ ਵੈਸੀ, ਘਾਟਾ ਖਾਸੋ।
(ਝਗੜਾ ਕਰੋਗੇ ਤਾਂ ਗਲ ਅੜ ਜਾਊ, ਘਾਟਾ ਖਾਉਗੇ)
ਤ੍ਰੱਪੜ: ਤੱਪੜੇ
ਤ੍ਰੱਪੜਾਂ ਤੇ ਪੜ੍ਹਨ ਆਲੇ ਲਗਨ ਨਾਲ ਅਗੇ ਆ ਸੰਗਦੇਨ।
(ਤੱਪੜਾਂ ਤੇ ਪੜ੍ਹਨ ਵਾਲੇ ਲਗਨ ਨਾਲ ਅਗੇ ਆ ਸਕਦੇ ਨੇ)
ਤਪਾਣਾ: ਦੁੱਖੀ ਕਰਨਾ
ਤੱਤੀ ਕੂੰ ਬਹੂੰ ਨਾ ਤਪਾ, ਕਾਈ ਪਲੂਤਾ ਚਾ ਡੇਸੀਆ।
(ਦੁਖਿਆਰੀ ਨੂੰ ਹੋਰ ਦੁੱਖੀ ਨਾ ਕਰ, ਕੋਈ ਸਰਾਪ ਦੇ ਦੇਵੇਗੀ)
ਤਫ਼ਰੀਹ: ਮਨ ਪ੍ਰਚਾਵਾ
ਤਫ਼ਰੀਹ ਪਿਛੂੰ ਤਾਂ ਹਿੱਥੇ ਆਏ ਹਾਂ, ਵਤ ਊਹੋ ਝੰਜਟ।
(ਮਨ ਪ੍ਰਚਾਵੇ ਪਿੱਛੇ ਤਾਂ ਇਥੇ ਆਏ ਹਾਂ, ਫਿਰ ਉਹੀ ਝੰਜਟ)
ਤਫ਼ਰੀਕ: ਘਟਾਓ
ਘਿਨਣੀ ਰਕਮ ਚੂੰ ਡੇਵਣੀ ਕੂੰ ਤਫ਼ਰੀਕ ਕਰ ਤੇ ਬਾਕੀ ਕੱਢ
(ਲੈਣੇ ਵਿਚੋਂ ਦੇਣੇ ਘਟਾ ਤੇ ਬਾਕੀ ਦਸ)
ਤੰਬਾ: ਚਾਦਰਾ
ਏ ਡਸ, ਈਦ ਪਿਛੂੰ ਤੰਬਾ ਫੂਕਣੈ, ਭਲਿਆ।
(ਇਹ ਦੱਸ, ਈਦ ਪਿਛੋਂ ਚਾਦਰਾ ਫੂਕਣੈ, ਸਜਣਾ)
ਤੰਬੂਰਾ: ਇਕ ਸਾਜ਼
ਤੰਬੂਰੇ ਵਜਾਂਦੇ, ਨਚਦੇ ਗਾਂਦੇ, ਜਾਵੀਂ ਅਣ ਖਲੋਤੇ।
(ਤੰਬੂਰੇ ਸਾਜ਼ ਵਜਾਂਦੇ, ਨਚਦੇ ਗਾਂਦੇ, ਜਾਨੀ ਆਣ ਖੜੇ)
ਤੰਬੋਲ: ਵਿਆਹ ਦੀ ਸੁਗਾਤ
ਬਿਲਾਣੀਆਂ ਆਈਆਂ, ਤੰਬੋਲ ਘਿਨ ਆਈਆਂ।
(ਸਹੇਲੀਆਂ ਆਈਆਂ, ਵਿਆਹ ਦੀਆਂ ਸੁਗਾਤਾਂ ਲੈ ਆਈਆਂ)
ਤਮਕ: ਗੁਸਾ
ਗਾਲ੍ਹੀਂ ਕਢਦੇ ਪਏ ਹਾਨ, ਸੁਣ ਕੇ ਤਮਕ ਖਾਧੀ।
(ਗਾਲਾਂ ਦਿੰਦੇ ਪਏ ਸਨ, ਸੁਣ ਕੇ ਗੁਸਾ ਆਇਆ)
ਤਮ੍ਹਾਂ: ਲਾਲਚ
ਤਮ੍ਹਾਂ ਦੇ ਮਾਰੇ ਦਮੜੇ ਜੁੜੀਂਦੇ ਰਹੇ, ਐਂਵੇ ਗਏ।
(ਲਾਲਚ ਨੂੰ ਦਮੜੇ ਜੋੜਦੇ ਰਹੇ, ਐਂਵੇ ਗਏ)

(115)