ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਤਅੱਸੁਬ: ਫਿਰਕੂ ਸੋਚ
ਧਰਮ 'ਚ ਅੰਧ ਵਿਸ਼ਵਾਸ਼ ਨੁੰ ਤਅੱਸੁਬ ਪੈਦਾ ਥੀਵੇ।
(ਧਰਮ 'ਚ ਅੰਧ ਵਿਸ਼ਵਾਸ਼ ਵਿਚੋਂ ਫਿਰਕੂ ਸੋਚ ਪੈਦਾ ਹੋਵੇ)
ਤਅਲੁਕ: ਸੰਬੰਧ
ਦਲੀਲ ਨਾਲ ਸੋਚੋ, ਅੰਧ ਵਿਸ਼ਵਾਸ਼ ਨਾਉ ਤਅਲੁਕ ਤ੍ਰੋੜੋ।
(ਤਰਕ ਨਾਲ ਸੋਚੋ, ਅੰਧ ਵਿਸ਼ਵਾਸ਼ ਨਾਲੋਂ ਸੰਬੰਧ ਤੋੜੋ)
ਤਸ਼ਤਰੀ: ਛੋਟੀ ਪਲੇਟ
ਨਿਸਰੀ ਤੇ ਨਿੱਕੀ ਇਲੈਚੀ ਤਸ਼ਤਰੀ ਵਿਚ ਪ੍ਰੋਸ ਡੇ।
(ਮਿਸ਼ਰੀ ਤੇ ਛੋਟੀ ਲੈਚੀ, ਛੋਟੀ ਪਲੇਟ ਵਿੱਚ ਪ੍ਰੋਸ ਦੇ)
ਤਸਬੀ: ਮਾਲਾ
ਤਸਬੀ ਫੇਰਦਾ ਰਾਂਹੀ, ਬਹੂੰ ਨਹੀਂ ਬੋਲਦਾ।
(ਮਾਲਾ ਫੇਰਦਾ ਰਹਿੰਦੈ, ਜ਼ਿਆਦਾ ਨਹੀਂ ਬੋਲਦਾ)
ਤਸ਼ਬੀਹ: ਅਲੰਕਾਰ
ਇਹ ਲਿਖਾਰੀ ਤਸ਼ਬੀਹਾਂ ਬਹੁੰ ਭਰ ਡੀਂਦੈ।
(ਇਹ ਲੇਖਕ ਅਲੰਕਾਰ ਬਹੁਤ ਭਰ ਦਿੰਦਾ ਹੈ)
ਤੱਸਾ: ਤਿਹਾਇਆ
ਡਾਂਦ ਤੱਸਾ ਹੈ, ਪਾਣੀ ਪਿਲਾ ਘਿਨਾ।
(ਬਲਦ ਤਿਹਾਇਆ ਹੈ, ਪਾਣੀ ਪਿਆ ਲਿਆ)
ਤਸਮਈ: ਖੀਰ
ਜਿਹੜਲੇ ਖੀਰ ਕੂੰ ਤਸਮਈ ਸੱਡਿਆ ਤਾਂ ਸੜ ਵੈਸੋ।
(ਜਦੋਂ ਮੈਂ ਖੀਰ ਨੂੰ ਤਸਮਈ ਕਿਹਾ ਤਾਂ ਮਚ ਜਾਵੋਗੇ)
ਤਸਲਾ: ਪਤੀਲਾ
ਤਸਲੇ ਵਿਚ ਤਸਮਈ ਪਈ ਹੈ, ਤੈਹੂੰ ਪਤਾ ਹੈ।
(ਪਤੀਲੇ ਵਿੱਚ ਖੀਰ ਪਈ ਹੈ, ਤੈਨੂੰ ਪਤਾ ਹੈ)
ਤਸ਼ਵੀਸ: ਜ਼ਿਕਰ
ਤੂੰ ਕਿੱਥੇ ਵਦੈ, ਸਾਡ਼ੀ ਤਸ਼ਵੀਸ ਹੁੰਦੀ ਪਈ ਹੈ।
(ਤੂੰ ਕਿੱਥੇ ਫਿਰਦੈ, ਸਾਨੂੰ ਫਿਕਰ ਹੋ ਰਿਹਾ ਹੈ)
ਤਹਿਕੀਕਾਤ/ਤਫ਼ਤੀਸ਼: ਪੁੱਛ-ਪੜਤਾਲ
ਪੁਲਿਸ ਤਹਿਕੀਕਾਤ/ਤਫ਼ਤੀਸ਼ ਵਿਚ ਲਗੀ ਪਈ ਹੈ।
(ਪੁਲਿਸ ਪੁੱਛ-ਪੜਤਾਲ ਵਿਚ ਲਗੀ ਹੋਈ ਹੈ)
ਤਹਿਰੀਕ: ਲਹਿਰ
ਗੁਲਾਮੀ ਮੁਕਾਵਣ ਦੀ ਤਹਿਰੀਕ ਨੂੰ ਫਸਾਦਾਂ ਮਲੀਨ ਕੀਤੈ।
(ਗੁਲਾਮੀ ਖਾਤਮੇ ਦੀ ਲਹਿਰ ਨੂੰ ਫਸਾਦਾਂ ਗੰਦਾ ਕੀਤੈ)
ਤੱਕ ਅੰਦਾਜ਼ਾ
ਡੇਖ ਤੇ ਤੱਕ ਲਾ, ਕੌਣ ਆਂਦਾ ਪਿਐ।
(ਵੇਖ ਤੇ ਅੰਦਾਜ਼ਾ ਕਰ, ਕੌਣ ਆ ਰਿਹਾ ਹੈ)

(112)