ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਡਾਂਵਰ ਮਕੜਾ
ਚੁੰਡਾਂ ਵਿਚ ਡਾਵਰਾਂ ਦੇ ਜਾਲੇ, ਘਰ ਬੰਦ ਕਰਕੇ ਥਏ ਹਿਨ।
(ਨੁੱਕਰਾਂ ਵਿਚ ਮਕੜਿਆਂ ਦੇ ਜਾਲੇ, ਘਰ ਬੰਦ ਕਰਕੇ ਹੋਏ ਨੇ)
ਡਿਉ/ਡੇ/ਡੇ ਡੇਸਾਂ/ਡੇਵਾਂ/ਡੇਵਣਾ:ਦਿਉ/ਦੇ/ਦੇ ਦੇਵਾਂਗਾ/ਦਿਆਂ/ਦੇਣਾ ਹੈ
ਡੇਵਣਾ ਤਾਂ ਹੇ, ਡੇ ਡੇਸਾਂ, ਆਧੈ ਹੁਣੇ ਡੇ/ਡਿਉ ਕਿਥੈ ਡੇਵਾਂ।
(ਦੇਣਾ ਤਾਂ ਹੈ, ਦੇ ਦੇਵਾਂਗਾ, ਆਖਦੈ ਹੁਣ ਦੇ ਦਿਉ, ਕਿਥੋਂ ਦੇਵਾਂ)
ਡਿਉਢ/ਡਿਹੜ: ਡੂਢਾ, ਡਿੱਢ: ਡੇਢਾ
ਡੋੜਾ ਡੇਵਣ ਤਾ ਔਖਾ ਹੇ, ਡਿੱਢ/ਡਿਉਢ/ਡਿਹੜਾ ਭਰ ਡੇਸਾਂ।
(ਦੁਗਣਾ ਦੇਣਾ ਤਾਂ ਔਖਾ ਹੈ, ਡੂਢਾ/ਡੇਢਾ ਭਰ ਦੇਵਾਂਗਾ)
ਡਿਹੁੰ: ਦਿਨ-ਦੇਖੋ ਡੀਂਹ
ਡਿਸਣਾ/ਡਿਖਦਾ/ਡੇਖ: ਦਿਸਣਾ/ਦਿਸਦਾ ਦੇਖ
ਨਜ਼ਰ ਘਟ ਹੇ, ਡਿਸਣਾ ਘਟ ਗਿਆ। ਡੇਖ, ਡਿਲਾਹ 'ਚ ਡਿਖਦਾ ਨਹੀਂ।
(ਨਜ਼ਰ ਘਟ ਹੈ, ਦਿਸਣਾ ਘਟ ਗਿਐ। ਦੇਖ, ਸ਼ਾਮ ਵੇਲੇ ਦਿਸਦਾ ਨਹੀਂ)
ਡਿਕਾਰ: ਡਕਾਰ
ਖਾ ਪੀ ਕੇ ਡਿਕਾਰ ਮਰੀ ਉਠੀ ਵੈਂਦੇ ਹਿਨ।
(ਖਾ ਪੀ ਕੇ ਡਕਾਰ ਮਾਰਦੇ ਉਠ ਚਲੇ ਹੈਨ)
ਡਿੰਗ/ਡਿੰਗਾ/ਡਿੰਗੀ: ਵਿੰਗ/ਵਿੰਗਾ/ਵਿੰਗੀ
ਮੰਜੀ ਦਾ ਸੇਰੁ ਡਿੰਗਾ ਹੇ ਤੇ ਬਾਹੀ ਡਿੰਗੀ। ਸਾਰੇ ਡਿੰਗ ਕੱਢ ਡੇਸਾਂ।
(ਮੰਜੀ ਦਾ ਸੇਰੁ ਵਿੰਗਾ ਹੈ ਤੇ ਬਾਹੀ ਵਿੰਗੀ। ਸਾਰੇ ਵਿੰਗ ਕੱਢ ਦੇਊ)
ਡਿਤੀ: ਦਿਤੀ
ਮੈਂ ਰਕਮ ਤਾਂ ਡਿਤੀ ਹਮ, ਤੂੰ ਟਿੱਪਣੀ ਭੁੱਲ ਗਿਆ ਹੋਵੇਂ।
(ਮੈਂ ਰਕਮ ਤਾਂ ਦਿਤੀ ਸੀ, ਤੂੰ ਕਟਣੀ ਭੁਲ ਗਿਆ ਹੋਵੇਂਗਾ)
ਡਿੱਬਾ: ਚਿੱਬਾ
ਢੇਰ ਭਾਰ ਥਲੂੰ ਆ ਕੇ ਘਿਉ ਵਾਲਾ ਪੀਪਾ ਡਿੱਬਾ ਥੀ ਗਿਐ।
(ਬਹੁਤੇ ਭਾਰ ਥੱਲੇ ਆ ਕੇ ਘਿਉ ਵਾਲਾ ਪੀਪਾ ਚਿੱਬਾ ਹੋ ਗਿਆ ਹੈ)
ਡਿਭਰਦਾ/ਡਿਭਾਰ: ਦਿਨ ਚੜਦਾ/ਪੂਰਬ
ਡਿਭਾਰ ਦੀ ਲੰਮੀ ਵਾਟ ਹੈ, ਡਿਭਰਦੇ ਨਾਲ ਟੁਰ ਪੂਵੂੰ।
(ਪੂਰਬ ਵਲ ਦੀ ਲੰਬੀ ਵਾਟ ਹੈ, ਦਿਨ ਚੜ੍ਹਦੇ ਤੁਰ ਪਈਏ)
ਡਿਭਾ: ਨਿਭਾ
ਅੜੀਏ, ਤਕਦੀਰਾਂ ਦੀ ਖੇਡ ਹੈ, ਔਖੀ ਸੌਖੀ ਡਿਭਾਵਣੀ ਪੋਸੀ।
(ਅੜੀਏ, ਕਿਸਮਤਾਂ ਦੀ ਖੇਡ ਹੈ, ਔਖੀ ਸੌਖੀ ਨਿਭਾਵਣੀ ਪਊ)
ਡਿਰਾਣੀ: ਦਿਰਾਣੀ
ਡੁਹੇਈ ਭੈਣਾਂ ਹਿੱਕੋ ਘਰ ਵਿਹਾਈਆਂ ਡਿਰਾਣੀਆਂ ਥੀ ਬੈਠੀਆਂ।
(ਦੋਨੋਂ ਭੈਣਾਂ ਇੱਕੋ ਘਰ ਵਿਹਾਈਆਂ ਦਿਰਾਣੀਆਂ ਹੋ ਗਈਆਂ)

(107)