ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਠੁੱਡਾ/ਠੁੱਦਾ: ਵਾਧੂ ਗੇੜਾ
ਡਿੱਤਾ ਕੁਝ ਨਿੰਨ੍ਹੇ, ਉੱਞੇ ਠੁੱਡਾ/ਠੁੱਦਾ ਖਾਧੈ।
(ਦਿਤਾ ਕੁਝ ਨਹੀਂ ਨੇ, ਐਵੇਂ ਵਾਧੂ ਗੇੜਾ ਲਗਿਐ)
ਠੁਣ-ਠੁਣ ਗੁਪਾਲ: ਖਾਲੀ ਜੇਬ/ ਖਾਕੀ ਨੰਗ
ਕੇਹੜੀ ਰੋਕੜ ਗੁਲੀਂਦੈ, ਉਹ ਤਾਂ ਠੁਣ ਠੁਣ ਗੁਪਾਲ ਹਿਨ।
(ਕੇਹੜੇ ਪੈਸੇ ਲਭਦੈ, ਉਹ ਤਾਂ ਖਾਕੀ ਨੰਗ ਨੇ)
ਠੁੰਮਣਾ: ਤੁੱਲ/ਸਹਾਰਾ
ਛੱਤ ਤਾਂ ਧ੍ਰੰਵੀਂ ਪਈ ਹੇ ਕਾਈ ਠੁੰਮਣਾ ਡੇਵੂੰ।
(ਛੱਤ ਝੁੱਕੀ ਪਈ ਹੈ, ਕੋਈ ਤੁੱਲ ਦੇਈਏ)
ਠੁਰ ਠੁਰ ਕਰਨਾ: ਠੰਡ ਮਨਾਉਣੀ
ਇਵੇ ਠੁਰ ਠੁਰ ਕਰੀਂਦਾ ਰਾਹਸੇਂ, ਠੁੱਲੇ ਕਪੜੇ ਬਣਾ।
(ਐਵੇਂ ਠੰਡ ਮਨਾਂਦਾ ਰਹੇਂਗਾ, ਮੋਟੇ ਕਪੜਾ ਬਣਾ)
ਠੁੱਲ੍ਹਾ ਖੁਲ੍ਹਾ/ਸਾਦਾ
ਠੁੱਲ੍ਹਾ ਖਾਵਣ ਪੀਵਣ ਕਰੇਂਸੇ, ਤਕੜਾ ਥੀ ਵੈਸੇਂ।
(ਖੁਲ੍ਹਾ ਖਾਣ-ਪੀਣ ਕਰੇਂਗਾ, ਤਕੜਾ ਹੋ ਜਾਵੇਂਗਾ)
ਨੂੰਗਾ: ਤੋਲ ਵੇਲੇ ਠੱਗੀ
ਨੂੰਗਾ ਮਾਰ ਤੋਲੇ ਕੂੰ ਕੱਢ ਡਿਤਮ।
(ਮੈਂ ਤੋਲਣ ਵਾਲੇ ਠੱਗੀ ਮਾਰ ਤੁਲਾਵੇ/ਤੋਲੇ ਨੂੰ ਕੱਢ ਦਿਤੇ)
ਠੂਲ੍ਹਾ ਸ਼ਿੰਗਾਰ ਬੁੱਘੀ
ਕੇਈ ਭੁੱਖੇ ਨਿਕਲੇਨ ਡਾਜ 'ਚ ਖਾਲੀ ਠੂਲਾ ਘਿਨਾਈ ਹਾਈ।
(ਕੋਈ ਭੁੱਖੇ ਨਿਕਲੇ, ਦਾਜ 'ਚ ਖਾਲੀ ਸ਼ਿੰਗਾਰ ਬੁੱਘੀ ਲਿਆਈ ਸੀ) ‍
ਠੇਲ੍ਹ: ਬੇੜੀ ਤੋਰ
ਰੱਬ ਆਸਰੇ ਠੇਲ੍ਹ ਡੇ, ਪਾਰ ਲੰਘ ਵੈਸੂੰ।
(ਰੱਬ ਆਸਰੇ ਬੇੜੀ ਤੋਰ, ਪਾਰ ਲੰਘ ਜਾਵਾਂਗੇ)
ਠੋਲ੍ਹਾ: ਟੋਲਾ/ਟੁੱਲਾ
ਕਤਰਾ ਠੋਲ੍ਹਾ ਮਾਰ, ਡੀਵਾ ਢਾਹਿ ਪੋਸੀ।
(ਜਹਾ ਟੋਲਾ/ਟੁੱਲਾ ਲਾ, ਦੀਵਾ ਡਿੱਗ ਪਵੇਗਾ)

(ਡ)


ਡਉ/ਭਾਹ: ਅਗਨੀ
ਡਉ/ਭਾਹ ਦੀ ਭੁੱਖ ਨਹੀਂ ਵੈਂਦੀ, ਜੋ ਮਰਜ਼ੀ ਬਾਲਣ ਡਾਹ।
(ਅਗਨੀਂ ਦੀ ਭੁੱਖ ਨਹੀਂ ਮਰਦੀ ਜਿੰਨਾ ਮਰਜ਼ੀ ਬਾਲਣ ਡਾਹ)
ਡਸ: ਦਸ, ਡਸਣਾ ਪੋਸੀ: ਦਸਣਾ ਪਊ, ਡਸਣਾ ਪੂੰਦੈ: ਦਸਣਾ ਪੈਂਦੈ
ਡਸਣਾ ਥੀਸੀ: ਦਸਣਾ ਪਊ, ਡਸਿਆ ਨੇ ਦੱਸਿਆ ਹੈ।
ਡਸਿਆ ਹਾਨੇ: ਦਸਿਆ ਸੀ, ਡਸਿਆ ਨਾਨ੍ਹੇ/ਨਿਨ੍ਹਾਂਨੇ: ਦੱਸਿਆ ਨਹੀਂ ਸੀ

(102)