ਪੰਨਾ:ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿੰਦੀ ਪੰਜਾਬੀ 'ਸ਼ਬਦ-ਕੋਸ਼'

ਝੱਬ/ਝੱਬਦੇ ਛੇਤੀ / ਜਲਦੀ
ਝੱਬ ਕਰ, ਵੇਲੇ ਨਾਲ ਟਰੂੰ, ਝੱਬਦੇ ਅਪੜਸੂੰ।
(ਛੇਤੀ ਕਰ, ਵੇਲੇ ਨਾਲ ਤੁਰੀਏ, ਜਲਦੀ ਅੱਪੜ ਪਵਾਂਗੇ)
ਝਬਲਾ: ਮੋਕਲਾ ਝੱਗਾ
ਪੜ੍ਹਨ ਬਿਠਾਵਣੈ, ਮੁੰਡੇ ਦਾ ਝੱਗਾ ਝਬਲਾ ਨਾ ਬਣਾ ਸਟੇਂ।
(ਪੜ੍ਹਨ ਲਾਉਣੇ, ਮੁੰਡੇ ਦਾ ਝੱਗਾ ਮੋਕਲਾ ਨਾ ਬਣਾ ਸਿਟੀ)
ਝੰਬਣਾਂ: ਝਿੜਕਣਾ / ਤ੍ਰਿਸਕਾਰ ਕਰਨਾ/ਬੇਪਤੀ
ਝਿੜਕ ਝੰਬ ਨਾਲੂੰ ਪਿਆਰ ਤੇ ਮਦਤ ਦੀ ਤਰਕੀਬ ਵਰਤੂੰ।
(ਝਿੜਕ ਤੇ ਬੇਪਤੀ ਨਾਲੋਂ ਪਿਆਰ ਤੇ ਮਦਦ ਦੀ ਜੁਗਤ ਵਰਤੀਏ)
ਝੰਬਣੀ/ਝਮਣੀ: ਛਮਕ
ਰੂੰ ਕੂੰ ਝੰਬਣੀ/ਝਮਣੀ ਸੰਗ ਪਿੰਜ ਘਿਨ।
(ਰੂੰ ਨੂੰ ਛਮਕ ਨਾਲ ਪਿੰਜ ਲੈ)
ਝਮਕਣਾ: ਝਪਕਣਾ
ਵਲਾ ਵਲਾ ਅੱਖਾਂ ਝਮਕਦੈ, ਦਿਮਾਗ ਵਿੱਚ ਕੁਝ ਬਿਆ ਹਿਸ।
(ਵਾਰ ਵਾਰ ਅੱਖਾਂ ਝਪਕਦੈ, ਉਸ ਦੇ ਭੇਜੇ ਵਿਚ ਕੁਝ ਹੋਰ ਹੈ)
ਝਮੇਲਾ: ਉਲਝਣ
ਟੱਬਰ ਨੇ ਕਾਹਲ ਕਰਕੇ ਝਮੇਲਾ ਖੜਾ ਕਰ ਘਿਧੈ।
(ਟੱਬਰ ਨੇ ਕਾਹਲ ਕਰਕੇ ਉਲਝਣ ਖੜੀ ਕਰ ਲਈ ਹੈ)
ਝਰਨੀ: ਪੋਣੀ
ਝਰਨੀ ਤੁਟੀ ਪਈ ਹੈ, ਚਾਹ ਅਣਪੁਣੀ ਪੀਣੀ ਪੋਸੀ।
(ਪੋਣੀ ਟੁੱਟੀ ਪਈ ਹੈ, ਚਾਹ ਅਣਛਾਣੀ ਪੀਣੀ ਪਊ)
ਝਰੀ: ਰੌਲੀ
ਕਾਰੀਗਰ ਝਰੀ ਹੇ, ਕੰਮ ਕਢ, ਬਹੂੰ ਨਾ ਬਹਿਸ਼।
(ਕਾਰੀਗਰ ਰੌਲੀ ਹੈ, ਕੰਮ ਲੈ, ਬਹੁਤਾ ਨਾ ਬਹਿਸ)
ਝੱਲ/ਲੱਛ: ਕਮਲ
ਗਰਮੀਆਂ ਵਿਚ ਭਾਈ ਜੀ ਕੂੰ ਝੱਲ/ਲੱਛ ਉਠਦਾ ਹੈ।
(ਗਰਮੀਆਂ ਵਿਚ ਭਾਈ ਜੀ ਨੂੰ ਕਮਲ ਛਿੜਦਾ ਹੈ)
ਝੜ/ਝੜੀ ਬਦਲਵਾਈ/ਲੰਬੇ ਸਮੇਂ ਦਾ ਮੀਂਹ
ਡਿਲਾਹੂੰ ਭਾਰੀ ਝੜ ਉਠਿਐ, ਝੜੀ ਲਗਈ।
(ਪਛਮੋ ਭਾਰੀ ਬਦਲਵਾਈ ਬਣੀ ਹੈ, ਲੰਬਾ ਸਮਾਂ ਮੀਂਹ ਪੈਂਦਾ ਰਹੂ)
ਝਾਰੀ/ਬੁਘੀ: ਸੁਰਾਹੀ/ਘੜੋਲੀ
ਝਾਰੀ/ਬੁੱਘੀ ਦਾ ਠਢਾ ਪਾਣੀ ਪਿਲੈਸੇਂ।
(ਸੁਰਾਹੀ/ਘੜੋਲੀ ਦਾ ਸੀਤਲ ਜਲ ਪਿਲਾਉਗੇ)

(96)