ਪੰਨਾ:ਲਹਿਰ ਹੁਲਾਰੇ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ੀਨਤ ਬੇਗਮ ਸੁਹਣੇ ਸੁਹਣੇ ਮਹਿਲ ਅਸਾਡੇ ਦੇਖਣ ਆਈਓ ਸਹੀਓ ! ਇਕ ਤੋਂ ਇਕ ਚਦੇ ਨਕਸ਼ੇ | ਦੇਖ ਦੇਖ ਰਚ ਰਹੀਓ, ਪਰ ਇਕ ਨਕਸ਼ ਗੁਪਤ ਏਨ੍ਹਾਂ ਵਿਚ | ਹਰ ਨੁਕਤੇ ਵਿਚ ਲਿਖਿਆ, ਪੜੇ ਬਾਝ ਉਸ ਨਕਸ਼ ਅਟਲਵੇਂ ਸਹੀਓ ਨਾਂ ਮੁੜ ਜਈਓ ! ਏ ਨਕਸ਼ੇ ਨੱਕਾਸ਼ ਰੰਗੀਲਾ ਜਦ ਸੀ ਜਾਂਦਾ ਪਾਂਦਾ, ਨਾਲੋ ਨਾਲ ਗੈਬ ਤੋਂ ਕੋਈ ਗੁਪਤ ਨਕਸ਼ ਇਕ ਵਾਂਹਦਾ। ਉਹ ਸੀ ਨਕਸ਼ 'ਵਿਛੋੜਾ ਸਹੀਓ ! ਅਸਾਂ ਨਿਖੁਟਿਆਂ ਪੜਿਆ, ਕਾਸ਼ ! ਕਦੇ ਇਹ ਨਕਸ਼ ਮੇਰਾ ਉਹ ਜ਼ਾਲਮ ਬੀ ਪੜ੍ਹ ਲੈਂਦਾ। - ੭੫