ਪੰਨਾ:ਲਹਿਰ ਹੁਲਾਰੇ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਗੀਆਂ ਜੀ ਮੇਰੇ ਕੁਛ ਹੁੰਦਾ, ਸਹੀਓ ! ਉਡਦਾ ਹੱਥ ਨ ਆਵੇ, ਕੱਤਣ, ਤੁੰਮਣ, ਹੱਸਣ, ਖੇਡਣ, ਖਾਵਣ ਮੂਲ ਨ ਭਾਵੇ, ਦੇ ਨੈਣ ਭਰਨ, ਖਿਚ ਚੜੇ ਕਾਲਜੇ ਬਉਰਾਨੀ ਹੋ ਜਾਵਾਂ, ਤਿੰਵਣ ਦੇਸ਼ ਬਿਗਾਨਾ ਦਿੱਸੇ ਘਰ ਖਾਵਣ ਨੂੰ ਆਵੇ ॥ ਪੱਥਰ-ਸ਼ੀਸ਼ਾ-ਹੀਰਾ ਮੈਂ ਪੱਥਰ ਸੁਖ-ਨੀਂਦੇ ਸੁੱਤਾ ਵਿਚ ਸੁਫਨੇ ਕੁਈ ਸੁਣਾਵੇ : ਬਣ ਹੀਰਾ, ਕਰ ਦੂਰ ਹਨੇਰਾ ਤੈਨੂੰ ਚਾਨਣ ਆ ਗਲ ਲਾਵੇ ॥ ਆਪਾ ਪੀਹ ਅੱਗ ਤਾ ਸਹਿ, ਬਣ ਸ਼ੀਸ਼ਾ ਨੂਰ ਮੈਂ ਪਾਯਾ, ਹੁਣ ਲੋਚਾਂ ਮੈਂ ਹੀਰਾ ਬਣਨਾਂ ਜੋ ਜ਼ਰਬ ਨ ਕੋਈ ਆਵੇ ।। -੭੨- ,