ਪੰਨਾ:ਲਹਿਰ ਹੁਲਾਰੇ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਿਛੁ ਧਰਤੀ ਦੇ ਹੋ ਤੰਗ-ਦਿਲ ਲੋਕੋ ! ਨਾਲ ਅਸੀਂ ਕਿਉਂ ਲੜਦੇ ? • ਚੌੜੇ ਦਾਉ ਅਸਾਂ ਨਹੀਂ ਵਧਣਾ ਸਿੱਧੇ ਜਾਣਾ ਚੜਦੇ, ਘੇਰੇ ਤੇ ਫੈਲਾਉ ਅਸਾਡੇ ਵਿਚ ਅਸਮਾਨਾਂ ਹੋਸਣ ਗਿੱਠ ਥਾਉਂ ਧਰਤੀ ਤੇ ਮੱਲੀ | ਅਜੇ ਤੁਸੀਂ ਹੋ ਲੜਦੇ ? ਗੁਲਾਬ ਦਾ ਫੁਲ ਤੋੜਨ ਵਾਲੇ ਨੂੰ ਡਾਲੀ ਨਾਲੋਂ ਤੋੜ ਨ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ, ਲਖ ਗਾਹਕ ਜੇ ਸੁੰਘੇ ਆਕੇ ਖਾਲੀ ਕੋਇ ਨ ਜਾਈ; ਤੂੰ ਜੇ ਇੱਕ ਤੋੜਕੇ ਲੈ ਗਿਓ ਇਕ ਜੋਗਾ ਰਹਿ ਜਾਸਾਂ,ਉਹ ਭੀ ਪਲਕ ਝਲਕ ਦਾ ਮੇਲਾ ਰੂਪ ਮਹਿਕ ਨਸ ਜਾਈ ! -੬੯