ਪੰਨਾ:ਲਹਿਰ ਹੁਲਾਰੇ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੰਬਦੀ ਕਲਾਈ , ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ ( 5 ਅਸਾਂ ਧਾ ਗਲਵਕੜੀ ਪਾਈ । ਨਿਰਾ ਨੂਰ ਤੁਸੀਂ ਹੱਥ ਨ ਆਏ // ਸਾਡੀ ਕੰਬਦੀ ਰਹੀ ਕਲਾਈ, ਧਾ ਚਰਨਾਂ ਤੇ ਸੀਸ ਨਿਵਾਇਆ ਸਾਡੇ ਮੱਥੇ ਛੋਹ ਨ ਪਾਈ,, ਤੁਸੀਂ ਉੱਚੇ ਅਸੀਂ ਨੀਵੇਂ ਸਾਂ ਸਾਡੀ ਪੇਸ਼ ਨ ਗਈਆ ਕਾਈ, ਫਿਰ ਲੜ ਫੜਨੇ ਨੂੰ ਉਠ ਉੜੇ ਪਰ ਲੜ ਉਹ ਬਿਜਲੀ ਲਹਿਰਾ ਉਡਦਾ ਜਾਂਦਾ, ਪਰ ਉਹ ਅਪਣੀ ਛੁਹ ਸਾਨੂੰ ਗਯਾ ਲਾਈ . ਮਿੱਟੀ ਚਮਕ ਪਈ ਇਹ ਮੋਈ ਤੇ ਤੁਸੀਂ ਲੁਆਂ ਵਿਚ ਲਿਸ਼ਕੇ,ਬਿਜਲੀ ਕੁੰਦ ਗਈ ਥਰਰਾਂਦੀ ਹੁਣ ਚਕਾਚੂਧ ਹੈ ਛਾਈ । -੬੫