ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
ਅਮਰ ਰਸ ਸੁਹਣੇ ਹੱਥ ਸੁਰਾਹੀ ਪਯਾਲਾ ਦੇਖ ਦੁਖੀ ਖੁਸ਼ ਹੋਈ, ਖੁਸ਼ ਹੋਈ ਮੁਖ ਵੇਖ ਸਜਨ ਦਾ ਦੇਖ ਰਾਹੀਂ ਰੋਈ ਰੋਂਦੀ ਵੇਖ ਸਜਨ ਹਸ ਆਖੇਕੌੜੀ ਸ਼ਾਬ ਨ ਲੜਾਯਾ, ਅੰਮ੍ਰਿਤ ਏਸ ਸੁਰਾਹੀ ਭਰਿਆ, ਪੀਏ ਤੇ ਜੀਵੇ ਮੋਈ। ਦੇਹ ਇਕ ਬੂੰਦ ਸੁਰਾਹੀਓਂ ਸਾਨੂੰ ਸੋਚ ਸਮੁੰਦਰ ਬੋੜੇ, ਬੇਖ਼ੁਦੀਆਂ ਦੇ ਚਾੜ ਅਰਸ਼ ਤੇ ਆਸ ਅੰਦੇਸੇ ਤੋੜੇ, ਰੰਗ ਸੁਹਾਵੇ ਤੇ ਨੌਰੰਗੀ ਪੀਂਘ ਕੇ ਆਨੰਦੀ, ਆਣ ਹੁਲਾਰੇ ਅਮਰ ਸੁਖਾਂ ਦੇ ਮੁੜਨ ਨ ਐਸਾ ਜੋੜੇ !