ਪੰਨਾ:ਲਹਿਰ ਹੁਲਾਰੇ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਫੁਲ ਗੁਲਾਬ ਤੋਂ ਕਿਸੇ ਪੁਛਿਆ: “ਅਵੇ ਕੋਮਲਤਾ ਦੇ ਸਾਈਂ ! ਇਸ ਸੁਹਣਖ, ਇਸ ਸੁਹਲ ਸੁਹਜ ਨੂੰ । ਹੈ ਕਿਉਂ ਕੰਡਿਆਂ ਬਜ ਲਾਈ ? ਮਸਤ ਅਲਸਤੀ ਸੁਰ ਵਿਚ ਸੁਹਣੇ ਹਸ ਕਿਹਾ: ਖ਼ਬਰ ਨਹੀਂ ਮੈਨੂੰ, (-ਤੋੜ ਨਹੀਂ- ਦੀ ਫੱਟੀ ਭਾਵੇਂ ਮੇਰੇ ਮੌਲਾ ਨੇ ਲਿਖ ਲਾਈ । ਯਾਦ ਯਾਦ ਸਜਨ ਦੀ ਹਰਦਮ ਰਹਿੰਦੀ ਲਹਿ ਗਈ ਡੂੰਘੇ ਥਾਈਂ। ਵਾਂਗ ਸੰਗੀਤ ਲਹਿਰਦੀ ਅੰਦਰ ਬਣ ਗਈ ਰਾਗ ਇਲਾਹੀ ਦਾਰੂ ਵਾਂਗ ਸਰੂਰ ਚਾਦੀ । | ਤਰਬ ਵਾਂਗ ਥਰਰਾਵੇ ਖਿੱਚੇ ਤੇ ਰਸਭਿੰਨੀ ਕਸਕੇ ਲੱਗੇ ਫਿਰ ਸੁਖਦਾਈ ॥ -੫੬