ਪੰਨਾ:ਲਹਿਰ ਹੁਲਾਰੇ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਲਪਟੀ ਹੈ ਦੇ ਰਹੀ ਲਪਟ ਆਪਣੀ ਪ੍ਰੀਤਿ ॥ ਸੁੱਚੀ ਪ੍ਰੀਤੀ ਦੇਂਵਦੀ ਸਦਾ ਸਦਾ ਖੁਸ਼ ਬੋਇ, ਨਾਮਧਰੀਕੀ ਪ੍ਰੀਤਿ ਦੀ ਨਾਸ਼ਮਾਨ ਹੈ ਲੋਇ । ਯਾਰ-ਆਦਮੀ ਰਿਦੇ ਮੈਂ ਡੂੰਘਾ ਲਿਆ ਵਸਾਇ, “ਇਸਦੀ ਪਯਾਰ-ਸੁਗੰਧਿ ਦਾ । ਚਸਕਾ ਰਿਹਾ ਸਮਾਇ ॥ ਜਿੱਥੇ ਕੋਈ ਪਯਾਰੂਆ ਕਰ ਗਯਾ ਕਦੇ ਪਿਆਰ, ਓਥੋਂ ਮੈਨੂੰ ਸੁੰਘਿਆਂ ਮਿਲਦੀ ਲਪਟ ਅਪਾਰ ॥ ਏਸ ਲਈ ਮੈਂ ਅਝਕਦਾ। ਸੁੰਘਦਾ ਹਰ ਥਾਂ ਜਾਉਂ, ਹੋ ਵਰਤੇ ਮਤ ਪਯਾਰ ਦੀ ਕਿਤੇ ਲਪਟ ਮੈਂ ਪਾਉਂ। -੪੮