ਪੰਨਾ:ਲਹਿਰ ਹੁਲਾਰੇ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿਤੇ ਸ਼ੁਕਰ ਤੇ ਭਗਤਿ ਦੇ | ਸ਼ਬਦਾਂ ਦੀ ਝੁਨਕਾਰ, ਕੀਰਤਿ ਹੋਈ ਸੋਹਣੀ ਲਗੇ ਦਿਵਾਨ ਅਪਾਰ ॥ ਵਿਛੁੜੇ ਮਿਲਿਆਂ ਕਿਸੇ ਥਾਂ . ਨੈਣੀ ਨੈਣ ਮਿਲਾਇ, "ਦੋ ਦੀਵੜਾਂ ਦੇ ਨੂਰ ਜਿਉਂ ਇਕ ਹੋ ਰੰਗ ਜਮਾਇ ॥ “ਹੰਸਾਂ ਵਾਂਝੇ ਸੁਹਣਿਆਂ ਕੇਲ ਕਰੇ ਕਿਸ ਥਾਉਂ, ਪੈਲਾਂ ਪਈਆਂ, ਰਸ ਮਿਲੇ ਖਿੜੇ ਕਲੇਜੇ ਭਾਉ ॥ ਜਿਸ ਜਿਸ ਥਾਵੇਂ ਪਏ ਬੈਠ ਗਏ ਰੰਗ ਲਾਇ, ਓਥੇ ਓਥੇ ਅਜੇ ਤੱਕ ਲਪਟ ਰਹੀ ਲਹਿਰਾਇ ॥ ਮਾਣਹਾਰੇ ਟੁਰ ਗਏ ਸਮੇਂ ਗਏ ਹਨ ਬੀਤ, -੪੭