ਪੰਨਾ:ਲਹਿਰ ਹੁਲਾਰੇ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਛਾਬਲ ਦੇ ਚਨਾਰ ਤੇ ਨੂਰਜਹਾਂ


-ਕਿਸੇ ਸੁੰਦਰੀ ਦੇ ਹਥ ਲਾਉਣ ਤੇ-

ਤੇਰੇ ਜਿਹੀਆਂ ਕਈ ਵੇਰ ਆ
ਹੱਥ ਅਸਾਨੂੰ ਲਾਏ,
ਪ੍ਯਾਰ ਲੈਣ ਨੂੰ ਜੀ ਕਰ ਆਵੇ
ਉਛਾਲ ਕਲੇਜਾ ਖਾਏ,-
ਪਰ ਉਹ ਪ੍ਯਾਰ ਸੁਆਦ ਨ ਵਸਦਾ
ਹੋਰ ਕਿਸੇ ਹਥ ਅੰਦਰ,
ਨੂਰ ਜਹਾਂ ! ਜੋ ਛੁਹ ਤੇਰੀ ਨੇ
ਸਾਨੂੰ ਲਾਡ ਲਡਾਏ ।

-- --


ਕਸ਼ਮੀਰ ਤੇ ਸੁੰਦਰਤਾ


ਜਿੱਕੁਰ ਰੁਲਦੇ ਸੇਬ ਤੇ ਨਸ਼ਪਾਤੀਆਂ
ਵਿੱਚ ਗਿਰਾਂ ਕਸ਼ਮੀਰ ਤੀਕਰ ਰੁਲ ਰਹੀ
ਸੁੰਦਰਤਾ ਵਿਚ ਖਾਕ ਲੀਰਾਂ ਪਾਟੀਆਂ,
ਜਿੱਕੁਰ ਫੁੱਲ ਗੁਲਾਬ ਟੁੱਟਾ ਢਹਿ ਪਵੇ
ਮਿੱਟੀ ਘੱਟੇ ਵਿਚ ਹੋਏ ਨਿਮਾਨੜਾ ।


-੧੬-