ਪੰਨਾ:ਲਹਿਰ ਹੁਲਾਰੇ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੁਕੜੀ ਜਗ ਤੋਂ ਨ੍ਯਾਰੀ

ਅਰਸ਼ਾਂ ਦੇ ਵਿਚ 'ਕੁਦਰਤ ਦੇਵੀ'
ਸਾਨੂੰ 'ਨਜ਼ਰੀਂ' ਆਈ,
'ਹੁਸਨ-ਮੰਡਲ' ਵਿਚ ਖੜੀ ਖੇਡਦੀ
ਖੁਸ਼ੀਆਂ ਛਹਿਬਰ ਲਾਈ ।
ਦੌੜੀ ਨੇ ਇਕ ਮੁਠ ਭਰ ਲੀਤੀ,
ਇਸ ਵਿਚ ਕੀ ਕੀ ਆਇਆ :-
ਪਰਬਤ, ਟਿੱਬੇ ਅਤੇ ਕਰੇਵੇ*
ਵਿਚ ਮੈਦਾਨ ਸੁਹਾਇਆ,
ਚਸ਼ਮੇ, ਨਾਲੇ, ਨਦੀਆਂ, ਝੀਲਾਂ
ਨਿੱਕੇ ਜਿਵੇਂ ਸਮੁੰਦਰ,
ਠੰਢੀਆਂ ਛਾਵਾਂ, ਮਿੱਠੀਆਂ ਹ੍ਵਾਵਾਂ,
ਬਨ ਬਾਗਾਂ ਜਿਹੇ ਸੁੰਦਰ,
ਬਰਫਾਂ, ਮੀਂਹ, ਧੁੱਪਾਂ ਤੇ ਬੱਦਲ
ਰੁੱਤਾਂ ਮੇਵੇ ਪ੍ਯਾਰੇ,

______________________

  • ਕਸ਼ਮੀਰ ਵਿਚ ਉਚੇਰੇ ਟਿੱਬਿਆਂ ਦੀਆਂ

ਪੱਧਰਾਂ ਨੂੰ ਕਰੇਵਾ ਆਖਦੇ ਹਨ ।

-੧੪-