ਪੰਨਾ:ਲਹਿਰ ਹੁਲਾਰੇ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਲਹਿਰ ਹੁਲਾਰੇ

ਅਣਡਿੱਠਾ ਰਸਦਾਤਾ

ਬੁੱਲ੍ਹਾਂ ਅਧਖੁੱਲ੍ਹਿਆਂ ਨੂੰ, ਹਾਇ,
ਮੇਰੇ ਬੁੱਲ੍ਹਾਂ ਅਧਮੀਟਿਆਂ ਨੂੰ
ਛੁਹ ਗਿਆ ਨੀ, ਲਗ ਗਿਆ ਨੀ,
ਕੌਣ, ਕੁਛ ਲਾ ਗਿਆ ?

ਸ੍ਵਾਦ ਨੀ ਅਗੰਮੀ ਆਯਾ
ਰਸ ਝਰਨਾਟ ਛਿੜੀ,
ਲੂੰ ਲੂੰ ਲਹਿਰ ਉੱਠਿਆ
ਤਾਂ ਕਾਂਬਾ ਮਿੱਠਾ ਆ ਗਿਆ ।

ਹੋਈ ਹਾਂ ਸੁਆਦ ਸਾਰੀ,
ਆਪੇ ਤੋਂ ਮੈਂ ਆਪ ਵਾਰੀ,-
ਐਸੀ ਰਸ-ਭਰੀ ਹੋਈ
ਸ੍ਵਾਦ ਸਾਰੇ ਧਾ ਗਿਆ ।

- ੯ -