ਪੰਨਾ:ਲਹਿਰਾਂ ਦੇ ਹਾਰ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕੀ ਹੈ ਜੀਵਨ? ਦੱਸੋ ਮੈਨੂੰ
ਚਿੰਤਾ ਦੇਵੋ ਹਰ ਜੀ
ਗੋਲ ਗੋਲ ਤੇ ਸਾਵੇ ਸਾਵੇ
ਚੱਕਰ ਤੋਂ ਵਿਚ ਛਾਏ
ਕਿਸੇ ਕਿਸੇ ਤੇ ਪਾਣੀ ਤੁਪਕੇ
ਮੋਤੀ ਜਿਉਂ ਡੋਲਕਾਏ
"ਕੀ ਜੀਵਨ ਏ ਗੋਲ ਚੱਕਰੀ
ਨਿਰੀ ਝਲਕ ਇਕ ਜਾਣਾਂ?
ਪਿਆ ਨਿਤਾਣਾ ਹੈ ਸਰਵਰ ਵਿਚ
ਭੇਤ ਹਿਠਾਂਹ ਛੁਪਾਣਾਂ?
ਕਿੱਥੋਂ ਤੇ ਕਿਉਂ ਆਏ ਸਾਰੇ
ਕੀ ਕਰਨੇ ਨੂੰ ਆਏ?
"ਚੁੱਪ ਹਰ ਹੈ ਲੱਗੀ ਸਭ ਨੂੰ
ਸਿਰ ਸਿਟ ਦਿਲ ਦਿਖਲਾਏ?
ਰੁਮਕ ਰੁਮਕ ਪੱਛੋਂ ਤੋਂ ਆਈ
ਪਉਣ ਪਿਆਰੀ ਝੁਲਦੀ,
ਸਰ ਦੇ ਜਲ ਤੇ ਜਲ ਦੇ ਪੱਤੇ
ਸਭ ਦੇ ਗਲ ਲਗ ਚਲਦੀ,
ਸਰਰ ਸਰਰ, ਸਰ ਸਰਰ ਸਰਰ ਜਿਉਂ
ਧੁਨੀ ਛੰਭ ਤੋਂ ਆਵੇ,
ਮਾਨੋ ਜੀਭ ਲਗੀ ਹੈ ਸਰ ਨੂੰ
ਇਹ ਗਲ ਆਖ ਸੁਣਾਵੇ

- ੫੨ -