ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਰਉਂ ਰੁਖ਼!
ਸਾਗਰ ਪੁਛਦਾ:-ਨਦੀਏ! ਸਾਰੇ
ਬੁਟੇ ਬੂਟੀਆਂ ਲਯਾਵੇ,
ਪਰ ਨਾ ਕਦੀ ਬੁੱਤ ਦਾ ਬੂਟਾ
ਏਥੇ ਆਣ ਪੁਚਾਵੇਂ?'
ਨਦੀ ਆਖਦੀ:-ਆਕੜ ਵਾਲੇ;
ਸਭ ਬੂਟੇ ਪਟ ਸੱਕਾਂ,
ਪਰ ਜੋ ਕੇ ਵਗੇ ਰਉਂ ਰੁਖ਼ ਨੂੰ
ਪੇਸ਼ ਨ ਉਸ ਤੇ ਜਾਵੇ ॥੨੬॥
ਯਾਦ।
'ਯਾਦ ਸਜਨ ਦੀ ਹਰਦਮ ਰਹਿੰਦੀ
ਲਹਿ ਗਈ ਡੂੰਘੇ ਥਾਂਈਂ,
ਵਾਂਗ ਸੰਗੀਤ ਹਿਰਦੀ ਅੰਦਰ
ਬਣ ਗਈ ਰਾਗ ਇਲਾਹੀ॥
ਦਾਰੂ ਵਾਂਗ ਸਰੂਰ ਚਾਦੀ,
ਤਰਬ ਵਾਂਗ ਥਰਰਾਵੇ,
ਖਿੱਚ ਤੇ ਰਸ-ਭਿੰਨੀ ਕਸਕੇ-
ਲੱਗੇ ਫਿਰ ਸੁਖਦਾਈ ॥੨੭॥
- ੨੨ -