ਪੰਨਾ:ਲਹਿਰਾਂ ਦੇ ਹਾਰ.pdf/194

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਸਾਂ ਗਥਰ ਨਾ ਕੁੱਝ ਵੀ ਲੜਾਇਆ ਸੀ।
ਏਸ ਵਾਸਤੇ ਲਗੀ ਗੁਲੇਲ ਗਿੱਟੇ
ਉਵੇਂ ਤੁਸਾਂ ਨੂੰ ਜਿਨੇ ਪਟਕਾਇਆ ਸੀ।
ਪਾਵੇਂ ਕੀਤੇ ਦਾ ਅਜਰ ਤੂੰ ਤੋੜਿਆ ਵੇ ।
ਦੋਸ਼ ਅਸਾਂ ਨੂੰ ਕਾਸ ਨੂੰ ਲਾਇਆ ਸੀ !
ਤੋਤਾ:
ਕੋਈ ਟੋਪ ਸਿਰਟੋਪ ਬਣਾਵਨਾ ਸੀ।
ਉੱਤੇ ਬਾਗ ਦੇ ਓਹ ਤਣਾਵਨਾ ਸੀ ।
ਕਰਨਾ ਬੰਦ ਸੀ ਰਾਹ ਇਉਂ ਪੰਛੀਆਂ ਦਾ,
ਫੇਰ ਕਿਵੇਂ ਬੀ ਅਸਾਂ ਨ ਆਵਣਾ ਸੀ !
ਮੂਰਖ ਪੰਛੀਆਂ ਨੂੰ ਕਿਵੇਂ ਸਮਝ ਆਵੇ ?
ਰਸਤਾ ਉਪਰੋਂ ਬੰਦ ਕਰਾਵਨਾ ਸੀ !
ਖੁਲੇ ਦੇਖ ਰਸਤੇ, ਮੇਵੇ ਭੁੰਮ ਤਾਲਾਂ
ਕਿਨੇ ਪੰਛੀਆਂ ਫੇਰ ਅਟਕਾਵਨਾ ਸੀ ?
ਲੱਦਿਆ ਫਲਾਂ ਦੇ ਨਾਲ ਹੈ ਬਾਗ ਸਾਰਾ
ਸਾਰਾ ਆਪ ਖਾਸੀਂ ਦੱਸ ਬਾਤ,ਬਾਨਾ ?
ਇਕ ਜਣੇ ਦਾ ਨਹੀਂ ਏ ਖਾਜ ਦਿਸਦਾ
ਐਵੇਂ ਤੁਕਸੀ ਪਿਆ ਰਸ, ਬਾਗਬਾਨਾ !
ਜੀਅ ਜੰਤੂਆਂ ਨੂੰ ਖਾਣ ਦੇਹ ਖੁੱਲਾ,
ਬੱਦਲ ਵਾਂਗ ਦਾਤਾ ਵੱਸ, ਬਾਗਬਾਨਾਂ !
ਹੁੰਦੇ ਸੁੰਦਿਆਂ ਤੰਗੀਆਂ ਦੱਸ ਨਾਹੀਂ
ਦਿੱਤੇ ਦਾਨ ਹੁੰਦਾ ਜੱਸ ਬਾਗਬਾਨਾ !

੧੯੦