ਪੰਨਾ:ਲਹਿਰਾਂ ਦੇ ਹਾਰ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧ ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਫੀਡਆ ਤੋਤਾਂ। ਇਕ ਫਲਾਂ ਦੇ ਬਾਗ਼ ਵਿਚ ਮਾਲੀ ਦੀ ਰੁਲੇਲ ਨਾਲ ਮਰਨਾਉ ਸੱਟ ਨਾਲ ਫੁਡਿਆ ਤੋਤਾ ਅਪਣੇ ਵੱਲ ਤੱਕ ਰਹੇ ਮਾਲੀ ਨੂੰ ਆਪਣੀਆਂ ਤਰਸ ਯੋਗ ਅੱਖਾਂ ਨਾਲ ਮਾਨੋਂ ਆਪਣੇ ਆਖ਼ਰੀ ਦਿਲਤਰੰਗ ਕਹਿ ਰਿਹਾ ਹੈ । ਤੋਤਾ:ਚਿੱਲੇ ਚਾੜ ਗੁਲੇਲ ਜੇ ਮਾਰਨੀ ਸੀ ਕਾਹਨੂੰ ਬਾਗਬਾਨਾ ਬਾੜੀ ਲਾਵਣਾ ਸੀ ? ਖਿੜੇ ਖੋਸ਼ਿਆਂ ਤੇ ਪੱਕੇ ਮੇਵਿਆਂ ਤੇ ਅਰਸ਼ੋਂ ਪੰਛੀਆਂ ਉੱਡਕੇ ਆਵਣਾ ਸੀ ! ਰੱਬੀ ਨਯਾਮਤਾਂ ਵੇਖ ਪਕੰਦੀਆਂ ਨੂੰ | ਲੋੜਵੰਦਾਂ ਨੇ ਲੈਣ ਨੂੰ ਧਾਵਣਾ ਸੀ । ਚਾਉ ਭਰੇ ਘਰ ਆਇਆਂ ਨੂੰ ਮਾਣਨਾ ਸੀ, ਹਿਕੇ ਮਾਰ ਗੁਲੇਲ ਪਟਕਾਵਣਾ ਸੀ ? ਬਾਗਬਾਨ:ਤੁਸਾਂ ਲਈ ਨਾ ਅਸਾਂ ਸੀ ਬਾਗ਼ ਲਾਇਆ ਨਿਉਤਾ ਘੱਲ ਨਾ ਤੁਸਾਂ ਅਨਵਾਇਆ ਸੀ । ਹੋ ਹੋ ਕਰਨ ਖੜਦੇ ਦਿਨੇ ਰਾਤ ਰਾਖੇ -੧੮੯